ਸਾਧ ਦੇ ਭੇਸ ’ਚ ਦਾਖਲ ਹੋਏ ਲੁਟੇਰੇ ਕਰ ਗਏ ਵੱਡਾ ਕਾਂਡ, ਪਿੱਛੋਂ ਪੂਰੇ ਪਿੰਡ ਨੇ ਲਿਆ ਸਖ਼ਤ ਫ਼ੈਸਲਾ

Sunday, Aug 27, 2023 - 06:30 PM (IST)

ਸਾਧ ਦੇ ਭੇਸ ’ਚ ਦਾਖਲ ਹੋਏ ਲੁਟੇਰੇ ਕਰ ਗਏ ਵੱਡਾ ਕਾਂਡ, ਪਿੱਛੋਂ ਪੂਰੇ ਪਿੰਡ ਨੇ ਲਿਆ ਸਖ਼ਤ ਫ਼ੈਸਲਾ

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਖੇਤਰ ਵਿਚ ਦਿਨੋਂ ਦਿਨ ਵੱਧ ਰਹੀ ਨਸ਼ਾ ਤਸਕਰੀ, ਲੁੱਟਾਂ-ਖੋਹਾਂ, ਚੋਰੀਆਂ ਆਦਿ ਵਾਰਦਾਤਾਂ ਜ਼ੁਰਮਾ ਨੂੰ ਵੇਖਦਿਆਂ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਬੀਤੇ ਦਿਨੀਂ ਪਿੰਡ ਛੱਤ ਵਿਚ ਦਿਨ-ਦਿਹਾੜੇ ਸਾਧ ਦੇ ਭੇਸ ’ਚ ਆਏ ਦੋ ਚੋਰ ਇਕ ਘਰ ਵਿਚ ਵੜ ਕੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਵਾਰਦਾਤ ਸਮੇਂ ਘਰ ਵਿਚ ਇਕੱਲੀ ਔਰਤ ਸੀ। ਚੋਰੀ ਦੀ ਸ਼ਿਕਾਇਤ ਪੁਲਸ ਨੂੰ ਦੇ ਦਿੱਤੀ ਗਈ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਪੀੜਤ ਔਰਤ ਮਨਦੀਪ ਕੌਰ ਪਤਨੀ ਸੁਖਵਿੰਦਰ ਸਿੰਘ ਪਿੰਡ ਛੱਤ ਨੇ ਦੱਸਿਆ ਕਿ ਉਹ ਵੀਰਵਾਰ ਨੂੰ ਕਰੀਬ ਡੇਢ ਵਜੇ ਘਰ ਵਿਚ ਇਕੱਲੀ ਸੀ ਅਤੇ ਘਰ ਦਾ ਮੇਨ ਗੇਟ ਬੰਦ ਸੀ। ਉਸਦੀ 1 ਸਾਲ ਦੀ ਬੇਟੀ ਅੰਦਰ ਸੁੱਤੀ ਪਈ ਸੀ। ਉਸਨੇ ਦੱਸਿਆ ਕਿ ਘਟਨਾ ਵੇਲੇ ਉਹ ਘਰ ਦੇ ਵੇਹੜੇ ਵਿਚ ਬਣੇ ਬਾਥਰੂਮ ਵਿਚ ਸੀ। ਜਦੋਂ ਉਹ ਵਾਪਸ ਘਰ ਅੰਦਰ ਗਈ ਤਾਂ ਘਰ ਦੇ ਅੰਦਰ ਦੋ ਸਾਧ ਖੜ੍ਹੇ ਸਨ। ਜਦੋਂ ਉਸਨੇ ਉਨ੍ਹਾਂ ਨੂੰ ਗੇਟ ਖੋਲ੍ਹ ਕੇ ਅੰਦਰ ਆਉਣ ਬਾਰੇ ਪੁੱਛਿਆ ਤਾਂ ਇੱਕ ਸਾਧ ਨੇ ਉਸ ਨਾਲ ਕੁੱਟਮਾਰ ਕਰਕੇ ਉਸਦੇ ਮੂੰਹ 'ਤੇ ਪਾਊਡਰ ਨੁਮਾ ਨਸ਼ੀਲਾ ਪਦਾਰਥ ਸੁੱਟ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਜਾਣਕਾਰੀ, ਆਉਣ ਵਾਲੇ ਦਿਨਾਂ ’ਚ ਅਜਿਹਾ ਰਹੇਗਾ ਮੌਸਮ

ਉਕਤ ਨੇ ਦੱਸਿਆ ਕਿ ਜਦੋਂ ਕੁਝ ਦੇਰ ਬਾਅਦ ਉਸਨੂੰ ਹੋਸ਼ ਆਈ ਤਾਂ ਉਸ ਨੂੰ ਲੱਗਿਆ ਕਿ ਉਹ ਸਾਧ ਉਸਦੀ ਅੰਦਰ ਪਈ ਛੋਟੀ ਬੱਚੀ ਨੂੰ ਚੁੱਕ ਕੇ ਲੈ ਗਏ ਹਨ। ਉਹ ਤੁਰੰਤ ਨੀਮ ਬੇਹੋਸ਼ੀ ਦੀ ਹਾਲਤ ਵਿਚ ਬਾਹਰ ਆਪਣੀ ਭਰਜਾਈ ਨੂੰ ਬੁਲਾ ਕੇ ਲਿਆਈ। ਜਦੋਂ ਉਸਨੇ ਆ ਕੇ ਦੇਖਿਆ ਤਾਂ ਉਸਦੀ ਬੱਚੀ ਤਾਂ ਅੰਦਰ ਹੀ ਸੀ ਪਰ ਚੋਰ ਅਲਮਾਰੀ ਵਿਚ ਪਏ 25 ਤੋਲੇ ਸੋਨੇ ਦੇ ਗਹਿਣੇ, 50000 ਰੁਪਏ ਨਗਦੀ ਅਤੇ 1500 ਸਿੰਘਾਪੁਰੀ ਡਾਲਰ ਚੋਰੀ ਕਰਕੇ ਲੈ ਗਏ। ਪਿੰਡ ਵਿੱਚ ਹੋਈ ਇਸ ਵਾਰਦਾਤ ਕਾਰਨ ਸਾਰੇ ਪਿੰਡ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਵਿਚ ਤਿੰਨ ਐੱਨ. ਆਰ. ਆਈ ਘਰਾਂ ਵਿਚ ਰਾਤ ਵੇਲੇ ਚੋਰੀਆਂ ਹੋ ਚੁੱਕੀਆਂ ਹਨ ਪਰ ਦਿਨ ਦਿਹਾੜੇ ਹੋਈ ਇਸ ਚੋਰੀ ਕਾਰਨ ਪਿੰਡ ਵਾਸੀ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।

ਇਹ ਵੀ ਪੜ੍ਹੋ : ਮੋਗਾ ’ਚ ਵਾਪਰੇ ਭਿਆਨਕ ਹਾਦਸੇ ’ਚ ਜਨਾਨੀਆਂ ਦੇ ਸਰੀਰ ਦੇ ਉੱਡੇ ਚਿੱਥੜੇ, ਦੇਖਣ ਵਾਲਿਆਂ ਦੇ ਦਹਿਲ ਗਏ ਦਿਲ

ਪਿੰਡ ਵਿਚ ਦਿਨ ਦਿਹਾੜੇ ਹੋਈ ਲੁੱਟ ਦੀ ਵਾਰਦਾਤ ਤੋਂ ਬਾਅਦ ਪਿੰਡ ਦੀ ਕੌਂਸਲਰ ਬਲਵਿੰਦਰ ਕੌਰ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਖ਼ਤ ਕਦਮ ਚੁੱਕਦੇ ਹੋਏ ਪਿੰਡ ਵਿਚ ਭਿਖਾਰੀਆਂ ਅਤੇ ਕਬਾੜੀਆਂ ਦੇ ਵੜਨ ’ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਉਨ੍ਹਾਂ ਇਸ ਸਬੰਧੀ ਪਿੰਡ ਦੇ ਬਾਹਰ ਹਦਾਇਤਾਂ ਲਗਾਉਣ ਦੀ ਗੱਲ ਵੀ ਕਹੀ ਹੈ। ਉਨ੍ਹਾਂ ਇਹ ਵੀ ਹਦਾਇਤ ਕੀਤੀ ਹੈ ਕਿ ਰੋਕ ਤੋਂ ਬਾਅਦ ਜੇਕਰ ਫੇਰ ਵੀ ਕੋਈ ਭਿਖਾਰੀ ਜਾਂ ਕਬਾੜੀ ਪਿੰਡ ਵਿਚ ਵੜਦਾ ਹੈ ਤਾਂ ਉਹ ਆਪ ਇਸਦਾ ਜ਼ਿੰਮੇਵਾਰ ਹੋਵੇਗਾ। ਇਸ ਮੌਕੇ ਪੀੜਤ ਪਰਿਵਾਰ ਨਾਲ ਨਿਰਮੈਲ ਸਿੰਘ (ਕੌਂਸਲਰ ਦਾ ਸਹੁਰਾ), ਕੁਲਵਿੰਦਰ ਸਿੰਘ, ਰੂਬਲ, ਬਿੱਟੂ, ਜਸਵਿੰਦਰ ਸਿੰਘ, ਮਹੀ ਪਾਲ ਸ਼ਰਮਾ, ਮੁਖਤਿਆਰ ਅਲੀ, ਦਵਿੰਦਰ ਸਿੰਘਤ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਫਰਾਂਸ ਅੰਬੈਸੀ ਵੀਜ਼ਾ ਧੋਖਾਦੇਹੀ ਮਾਮਲੇ ’ਚ ਵੱਡੀ ਕਾਰਵਾਈ, ਟ੍ਰੈਵਲ ਏਜੰਟ ਦੇ ਬੈਂਕ ਲਾਕਰ ਦੀ ਤਲਾਸ਼ੀ ਨੇ ਉਡਾਏ ਹੋਸ਼

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News