ਮੰਗਾਂ ਨੂੰ ਲੈ ਕੇ ਰੋਡਵੇਜ਼ ਪੈਨਸ਼ਨਰਾਂ ਵੱਲੋਂ ਰੋਸ ਪ੍ਰਦਰਸ਼ਨ
Saturday, Aug 12, 2017 - 12:58 AM (IST)

ਹੁਸ਼ਿਆਰਪੁਰ, (ਘੁੰਮਣ)- ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ (ਰਜਿ.) ਪੰਜਾਬ ਹੁਸ਼ਿਆਰਪੁਰ ਦੀ ਮੀਟਿੰਗ ਜੁਗਿੰਦਰਪਾਲ ਸਾਬਕਾ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਹੋਈ। ਇਸ ਮੌਕੇ ਹਾਜ਼ਰ ਸਮੂਹ ਰੋਡਵੇਜ਼ ਪੈਨਸ਼ਨਰਾਂ ਨੇ ਸਰਕਾਰ ਤੇ ਮੈਨੇਜਮੈਂਟ ਦੀਆਂ ਪੈਨਸ਼ਨਰਜ਼ ਵਿਰੋਧੀ ਨੀਤੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ।
ਆਪਣੇ ਸੰਬੋਧਨ ਵਿਚ ਪ੍ਰਧਾਨ ਗਿਆਨ ਸਿੰਘ ਠੱਕਰਵਾਲ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ 2004 ਤੋਂ ਸਾਰੇ ਮੁਲਾਜ਼ਮਾਂ 'ਤੇ ਪੈਨਸ਼ਨ ਲਾਗੂ ਕੀਤੀ ਜਾਵੇ, ਠੇਕੇ 'ਤੇ ਰੱਖੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਅੱਗੇ ਤੋਂ ਠੇਕੇ 'ਤੇ ਭਰਤੀ ਬੰਦ ਕੀਤੀ ਜਾਵੇ ਅਤੇ ਟਰਾਂਸਪੋਰਟ ਪਾਲਿਸੀ ਲਾਗੂ ਕੀਤੀ ਜਾਵੇ ਆਦਿ ਮੰਗਾਂ ਜਲਦ ਮੰਨੀਆਂ ਜਾਣ। ਉਨ੍ਹਾਂ ਇਸ ਮੌਕੇ ਯੂਨੀਅਨ 'ਚ ਨਵੇਂ ਆਏ ਮੈਂਬਰਾਂ ਮੋਹਨ ਲਾਲ ਬੀ. ਏ. ਨੰਗਲ, ਜਸਪਾਲ ਸਿੰਘ ਨੰਗਲ, ਹਰਭਜਨ ਸਿੰਘ ਘੁੱਗਾ ਜਲੰਧਰ ਸੈਕਿੰਡ, ਸ਼ਿੰਗਾਰਾ ਸਿੰਘ, ਬਲਦੇਵ ਸਿੰਘ ਹੁਸ਼ਿਆਰਪੁਰ, ਸੁੱਚਾ ਸਿੰਘ ਰੋਪੜ ਡਿਪੂ, ਪ੍ਰੀਤਮ ਸਿੰਘ ਨੰਗਲ ਡਿਪੂ, ਉਂਕਾਰ ਸਿੰਘ ਹੁਸ਼ਿਆਰਪੁਰ ਅਤੇ ਜੁਗਿੰਦਰ ਰਾਮ ਸੀਨੀਅਰ ਸਹਾਇਕ ਹੁਸ਼ਿਆਰਪੁਰ ਦਾ ਜਥੇਬੰਦੀ ਵਿਚ ਸ਼ਾਮਲ ਹੋਣ 'ਤੇ ਸਵਾਗਤ ਕੀਤਾ।
ਇਸ ਮੌਕੇ ਬਲਵਿੰਦਰ ਸਿੰਘ ਗੜ੍ਹਸ਼ੰਕਰੀ ਨੇ ਹਾਈ ਕੋਰਟ ਵੱਲੋਂ ਰੋਡਵੇਜ਼ ਦੇ ਪੇ-ਗਰੇਡ ਅਤੇ ਪੇ-ਬੈਂਡ 01-12-2012 ਤੋਂ ਲਾਗੂ ਕਰਨ ਦੇ ਫੈਸਲੇ ਬਾਰੇ ਜਾਣਕਾਰੀ ਦਿੱਤੀ ਅਤੇ ਸਰਕਾਰ ਨੂੰ ਜਲਦੀ ਤੋਂ ਜਲਦੀ ਇਸ 'ਤੇ ਅਮਲ ਕਰਨ ਦੀ ਅਪੀਲ ਕੀਤੀ। ਚੇਅਰਮੈਨ ਰਣਜੀਤ ਸਿੰਘ ਮੁਲਤਾਨੀ ਨੇ ਇੰਸਪੈਕਟਰ ਸਟਾਫ਼ ਦੇ ਹਾਈ ਕੋਰਟ 'ਚੋਂ ਜਿੱਤੇ ਕੇਸ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਸਰਕਾਰ ਕੋਲੋਂ ਪੇ-ਕਮਿਸ਼ਨ ਦੀ ਰਿਪੋਰਟ ਤੇ ਡੀ.ਏ. ਦੇ ਬਕਾਏ ਦਾ ਜਲਦੀ ਭੁਗਤਾਨ ਕਰਨ ਦੀ ਮੰਗ ਕੀਤੀ। ਇਸ ਮੌਕੇ ਨਿਰਮਲ ਸਿੰਘ ਨੰਗਲ, ਪੰਡਿਤ ਜਗਦੀਸ਼ ਲਾਲ ਐੱਸ. ਐੱਸ., ਪਰਮਜੀਤ ਬਿਹਾਲਾ, ਜੋਧ ਸਿੰਘ, ਕੁਲਭੂਸ਼ਣ ਪ੍ਰਕਾਸ਼ ਸਿੰਘ, ਅਵਤਾਰ ਸਿੰਘ ਝਿੰਗੜ, ਅਵਤਾਰ ਸਿੰਘ ਗਿੱਲ, ਦਲਵਿੰਦਰ ਸਿੰਘ ਗੜ੍ਹਸ਼ੰਕਰੀ, ਠਾਕੁਰ ਦਾਸ ਮੌਦਗਿਲ, ਸੁਰਿੰਦਰ ਕੁਮਾਰ ਸੈਣੀ, ਪ੍ਰੇਮ ਸਿੰਘ ਡਵਿੱਡਾ, ਹਰਮੇਸ਼ ਲਾਲ ਭੋਨੂੰ, ਸੋਹਣ ਲਾਲ ਬੱਸੀ ਬੱਲੋ, ਗੁਰਮੀਤ ਸਿੰਘ, ਰਾਮ ਮੂਰਤੀ ਐੱਸ. ਐੱਸ., ਗੁਰਬਖਸ਼ ਸਿੰਘ ਮਨਕੋਟੀਆ ਸਟੇਜ ਸਕੱਤਰ, ਬੀਰ ਸਿੰਘ ਬੀਰ, ਕਮਲਜੀਤ ਕੈਸ਼ੀਅਰ ਅਤੇ ਗਿਆਨ ਸਿੰਘ ਭੁਲੇਠੂ ਜਨਰਲ ਸਕੱਤਰ ਨੇ ਵੀ ਸੰਬੋਧਨ ਕੀਤਾ।