ਰੋਡਵੇਜ਼ ਕਰਮਚਾਰੀਆਂ ਨੇ ਗੇਟ ਰੈਲੀ ਕਰ ਕੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
Saturday, Nov 25, 2017 - 01:25 AM (IST)

ਬਟਾਲਾ, (ਬੇਰੀ)- ਪੰਜਾਬ ਰੋਡਵੇਜ਼/ਪਨਬਸ ਐਕਸ਼ਨ ਕਮੇਟੀ ਦੇ ਸੱਦੇ 'ਤੇ ਪੰਜਾਬ ਰੋਡਵੇਜ਼ ਦੇ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਗੇਟ ਰੈਲੀ ਕਰ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਇਸ ਸਬੰਧੀ ਗੁਰਜੀਤ ਸਿੰਘ ਘੋੜੇਵਾਹ ਜਨਰਲ ਸਕੱਤਰ ਏਟਕ ਨੇ ਗੇਟ ਰੈਲੀ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਕਰਮਚਾਰੀਆਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ, ਜਿਸ ਕਾਰਨ ਉਨ੍ਹਾਂ ਵਿਚ ਸਰਕਾਰ ਪ੍ਰਤੀ ਰੋਸ ਦੀ ਲਹਿਰ ਹੈ।
ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਦਾ ਨਿਪਟਾਰਾ ਤੁਰੰਤ ਨਾ ਕੀਤਾ ਗਿਆ ਤਾਂ 4 ਜਨਵਰੀ ਨੂੰ ਰੋਡਵੇਜ਼/ਪਨਬਸ ਕਰਮਚਾਰੀ ਮੁਕੰਮਲ ਹੜਤਾਲ ਕਰਨਗੇ।
ਇਸ ਦੌਰਾਨ ਵਿਜੇ ਕੁਮਾਰ, ਜੋਗਿੰਦਰ ਸਿੰਘ, ਰਣਜੀਤ ਸਿੰਘ ਤੇ ਇੰਦਰਜੀਤ ਸਿੰਘ ਏਟਕ, ਰਵਿੰਦਰ ਸਿੰਘ, ਵੱਸਣ ਸਿੰਘ ਤੇ ਸਤਿੰਦਰ ਸਿੰਘ ਇੰਟਕ, ਪਰਮਜੀਤ ਕੋਹਾੜ, ਪਰਦੀਪ ਕੁਮਾਰ, ਜਗਦੀਪ ਸਿੰਘ ਤੇ ਜਗਰੂਪ ਸਿੰਘ ਪਨਬਸ ਆਦਿ ਮੌਜੂਦ ਸਨ।