ਰੋਡਵੇਜ਼ ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਕੀਤਾ ਪ੍ਰਦਰਸ਼ਨ
Tuesday, Aug 22, 2017 - 01:12 AM (IST)

ਬਟਾਲਾ, (ਬੇਰੀ)- ਅੱਜ ਪੰਜਾਬ ਰੋਡਵੇਜ਼ ਐਕਸ਼ਨ ਕਮੇਟੀ ਦੇ ਸੱਦੇ 'ਤੇ ਦੂਜੀ ਗੇਟ ਰੈਲੀ ਬਟਾਲਾ ਰੋਡਵੇਜ਼ ਡਿਪੂ ਦੇ ਗੇਟ ਅੱਗੇ ਕੀਤੀ ਗਈ, ਜਿਸ ਵਿਚ ਸਮੂਹ ਜਥੇਬੰਦੀਆਂ ਨੇ ਭਰਵੀਂ ਗੇਟ ਰੈਲੀ ਦੌਰਾਨ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਟਰਾਂਸਪੋਰਟ ਵਿਚ ਆਊਟਸੋਰਸ ਦੀ ਭਰਤੀ 'ਤੇ ਮੁਕੰਮਲ ਪਾਬੰਦੀ ਲਾਈ ਜਾਵੇ, ਵਿਭਾਗ ਵਿਚ ਆਊਟਸੋਰਸ 'ਤੇ ਕੰਮ ਕਰ ਰਹੇ ਵਰਕਰਾਂ ਨੂੰ ਪੱਕਾ ਕੀਤਾ ਜਾਵੇ, ਹਾਈਕੋਰਟ ਦਾ 22-12-16 ਦਾ ਫੈਸਲਾ ਲਾਗੂ ਕੀਤਾ ਜਾਵੇ, ਧਾਰਾ 304, 19 ਤਹਿਤ ਸਜ਼ਾ ਉਪਰੰਤ ਟਰਮੀਨੇਸ਼ਨ ਬੰਦ ਕੀਤਾ ਜਾਵੇ, ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ ਆਦਿ। ਰੈਲੀ ਵਿਚ ਵਿਸ਼ੇਸ਼ ਤੌਰ 'ਤੇ ਡਿਪੂ ਪ੍ਰਧਾਨ ਪ੍ਰਦੀਪ ਕੁਮਾਰ ਅਤੇ ਪਨਬੱਸ ਤੋਂ ਸੂਬਾ ਜਨਰਲ ਸਕੱਤਰ ਬਲਜੀਤ ਸਿੰਘ ਗਿੱਲ ਸ਼ਾਮਲ ਹੋਏ। ਰੈਲੀ ਨੂੰ ਸੰਬੋਧਨ ਕਰਦਿਆਂ ਰਵਿੰਦਰ ਸਿੰਘ ਪ੍ਰਧਾਨ ਇੰਟਕ ਨੇ ਕਿਹਾ ਕਿ ਬਟਾਲਾ ਡਿਪੂ ਦੀਆਂ ਲੋਕਲ ਮੰਗਾਂ ਜਿਵੇਂ ਕਿ ਟੋਟਲ ਵਰਕਸ਼ਾਪ ਦੇ 12 ਕਰਮਚਾਰੀਆਂ ਕੋਲੋਂ ਉਨ੍ਹਾਂ ਦੇ ਟਰੇਡ ਅਨੁਸਾਰ ਕੰਮ ਲਿਆ ਜਾਵੇ, ਇਸਦੇ ਨਾਲ ਹੀ ਬੱਸ ਅੱਡਿਆਂ ਦਾ ਡਿਊਟੀ ਰੇਟ ਸਭ ਤੋਂ ਪਹਿਲਾਂ ਸੀਨੀਅਰ ਸਬ-ਇਸਪੈਕਟਰ ਅਤੇ ਉਸਦੇ ਬਾਅਦ ਸਨਓਰਿਟੀ ਮੁਤਾਬਕ ਕੰਡਕਟਰ ਲਾਏ ਜਾਣ, ਪੂਰਾ ਡਿਊਟੀ ਸੈਕਸ਼ਨ ਬਦਲੀ ਕੀਤਾ ਜਾਵੇ, ਬੱਸ ਸਟੈਂਡ 'ਤੇ ਟਾਈਮ ਟੇਬਲ ਅਨੁਸਾਰ ਬੱਸਾਂ ਚਲਾਈਆਂ ਜਾਣ, ਰੋਡਵੇਜ਼ ਨੂੰ ਪੂਰਾ ਟਾਈਮ ਦਿੱਤਾ ਜਾਵੇ, ਡਿਪੂ ਵਿਚ ਜੋ ਹਾਜ਼ਰੀ ਲਵਾ ਕੇ ਕੋਈ ਕੰਮ ਨਹੀਂ ਕਰ ਰਹੇ ਉਨ੍ਹਾਂ ਨੂੰ ਨੱਥ ਪਾਈ ਜਾਵੇ। ਉਨ੍ਹਾਂ ਅਪੀਲ ਕੀਤੀ ਕਿ ਇਨ੍ਹਾਂ ਮੰਗਾਂ ਸਬੰਧੀ 23 ਅਗਸਤ ਨੂੰ ਜਲੰਧਰ ਵਿਖੇ ਕੀਤੀ ਜਾ ਰਹੀ ਰੈਲੀ ਵਿਚ ਸਾਰੀਆਂ ਜਥੇਬੰਦੀਆਂ ਸ਼ਾਮਲ ਹੋਣ।
ਇਸ ਮੌਕੇ ਇੰਟਕ ਦੇ ਰਵਿੰਦਰ ਸਿੰਘ, ਨਿਸ਼ਾਨ ਸਿੰਘ, ਕੁਲਵੰਤ ਸਿੰਘ, ਇੰਟਕ ਗੁਰਜੀਤ ਸਿੰਘ ਘੋੜੇਵਾਹ, ਅਵਤਾਰ ਸਿੰਘ, ਵਿਜੇ ਕੁਮਾਰ, ਕੰਡਕਟਰ ਯੂਨੀਅਨ ਦੇ ਦਵਾਰਕਾ ਦਾਸ, ਕੁਲਵੰਤ ਸਿੰਘ, ਪ੍ਰਕਾਸ਼ ਸਿੰਘ, ਪਰਮਜੀਤ ਕੋਹਾੜ, ਬਲਜੀਤ ਸਿੰਘ ਪ੍ਰਧਾਨ, ਸਲਵਿੰਦਰ ਸਿੰਘ ਮੰਡ, ਹਰਭਜਨ ਸਿੰਘ, ਸੁਖਵਿੰਦਰ ਸਿੰਘ ਬਾਬਾ, ਸੁਖਵਿੰਦਰ ਸਿੰਘ ਹਾਜ਼ਰ ਸਨ।