ਕਰਫਿਊ ਤੋਂ ਬਾਅਦ ਸੈਂਕੜੇ ਐੱਨ. ਆਰ.ਆਈ. ਜਲੰਧਰ ਪਰਤੇ, ਹੋਏ ਕੁਆਰੰਟਾਈਨ

07/01/2020 1:01:18 PM

ਜਲੰਧਰ (ਪੁਨੀਤ)— ਕਰਫਿਊ ਤੋਂ ਬਾਅਦ ਜਦੋਂ ਤੋਂ ਇੰਟਰਨੈਸ਼ਨਲ ਫਲਾਈਟ ਸ਼ੁਰੂ ਹੋਈ ਹੈ, ਉਦੋਂ ਤੋਂ ਭਾਰਤ ਆਉਣ ਵਾਲਿਆਂ ਦੀ ਗਿਣਤੀ 'ਚ ਭਾਰੀ ਵਾਧਾ ਹੋਇਆ ਹੈ। ਇਸੇ ਲੜੀ 'ਚ ਸੈਂਕੜੇ ਐੱਨ.ਆਰ. ਆਈ. ਜਲੰਧਰ ਵੀ ਪਰਤੇ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਜਲੰਧਰ ਦੇ ਲੋਕਾਂ ਦਾ ਵਿਦੇਸ਼ ਜਾਣ ਪ੍ਰਤੀ ਕਿੰਨਾ ਰੁਝਾਨ ਹੈ।

ਅੱਜ ਅੰਮ੍ਰਿਤਸਰ ਏਅਰਪੋਰਟ 'ਤੇ ਆਈ ਮਲੇਸ਼ੀਆ ਅਤੇ ਕੁਵੈਤ ਦੀ ਇੰਟਰਨੈਸ਼ਨਲ ਫਲਾਈਟ ਰਾਹੀਂ ਦਰਜਨਾਂ ਐੱਨ. ਆਰ. ਆਈ. ਪਹੁੰਚੇ। ਇਨ੍ਹਾਂ ਨੂੰ ਏਅਰਪੋਰਟ ਤੋਂ ਪੰਜਾਬ ਰੋਡਵੇਜ਼ ਡਿਪੂ-1 ਦੀਆਂ 2 ਬੱਸਾਂ ਜਲੰਧਰ ਲੈ ਕੇ ਆਈਆਂ। ਇਥੇ ਪਹੁੰਚਦੇ ਹੀ ਸਿਹਤ ਮਹਿਕਮੇ ਵੱਲੋਂ ਉਨ੍ਹਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਅਤੇ ਕੋਰੋਨਾ ਟੈਸਟ ਲੈਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਜਿਵੇਂ ਹੀ ਟੈਸਟ ਦੀ ਰਿਪੋਰਟ ਠੀਕ ਆਵੇਗੀ, ਉਨ੍ਹਾਂ ਨੂੰ ਅੱਗੇ ਭੇਜ ਦਿੱਤਾ ਜਾਵੇਗਾ। ਇੰਟਰਨੈਸ਼ਨਲ ਫਲਾਈਟ ਹੁਣ ਰੁਟੀਨ 'ਚ ਅੰਮ੍ਰਿਤਸਰ ਅਤੇ ਮੋਹਾਲੀ ਏਅਰਪੋਰਟ 'ਤੇ ਆ ਰਹੀ ਹੈ, ਜਿਸ ਕਾਰਨ ਅਧਿਕਾਰੀਆਂ ਵੱਲੋਂ ਜਲੰਧਰ ਡਿਪੂ-1 ਨੂੰ 3 ਬੱਸਾਂ ਸੈਨੇਟਾਈਜ਼ ਕਰਕੇ ਸਟੈਂਡਬਾਈ 'ਤੇ ਰੱਖਣ ਲਈ ਕਿਹਾ ਗਿਆ ਹੈ ਤਾਂ ਕਿ ਜਿਵੇਂ ਹੀ ਕੋਈ ਜਾਣਕਾਰੀ ਮਿਲੇ ਤਾਂ ਬੱਸ ਨੂੰ ਤੁਰੰਤ ਰਵਾਨਾ ਕੀਤਾ ਜਾ ਸਕੇ। ਐੱਨ. ਆਰ. ਆਈਜ਼. ਨੂੰ ਲੈ ਕੇ ਆਉਣ ਲਈ ਸੀਨੀਅਰ ਸਟਾਫ ਦੀ ਡਿਊਟੀ ਲਗਾਈ ਗਈ ਹੈ, ਨਾਲ ਹੀ ਸਟਾਫ ਨੂੰ ਦੂਰੀ ਬਣਾ ਕੇ ਰੱਖਣ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ। ਜੋ ਯਾਤਰੀ ਆ ਰਹੇ ਹਨ, ਉਨ੍ਹਾਂ ਨੂੰ ਮਾਸਕ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਇਕ ਸੀਟ ਛੱਡ ਕੇ ਬੈਠਣ ਲਈ ਕਿਹਾ ਜਾ ਰਿਹਾ ਹੈ।

PunjabKesari

128 ਸਰਕਾਰੀ ਅਤੇ 31 ਪ੍ਰਾਈਵੇਟ ਬੱਸਾਂ ਚਲਾਈਆਂ ਗਈਆਂ
ਕੋਰੋਨਾ ਕਾਰਨ ਹਾਲਾਤ ਅਜੇ ਪੂਰੀ ਤਰ੍ਹਾਂ ਨਾਲ ਕੰਟਰੋਲ 'ਚ ਨਹੀਂ ਆਏ ਪਰ ਲੋਕ ਆਪਣੇ ਕੰਮਕਾਜ 'ਤੇ ਨਿਕਲ ਪਏ ਹਨ ਕਿਉਂਕਿ 2 ਮਹੀਨੇ ਤੱਕ ਬੈਠੇ ਲੋਕਾਂ ਲਈ ਚੁੱਲ੍ਹਾ ਬਾਲਣਾ ਵੀ ਔਖਾ ਹੋ ਚੁੱਕਾ ਹੈ। ਦੂਜੇ ਸ਼ਹਿਰਾਂ 'ਚ ਜਾਣ ਲਈ ਲੋਕ ਬੱਸਾਂ ਦੀ ਵਰਤੋਂ ਕਰਨ ਨੂੰ ਮਹੱਤਵ ਦੇ ਰਹੇ ਹਨ। ਇਸੇ ਕਾਰਣ ਅੱਜ 128 ਸਰਕਾਰੀ ਬੱਸਾਂ ਜਲੰਧਰ ਬੱਸ ਅੱਡੇ ਤੋਂ ਚੱਲੀਆਂ, ਜਿਨ੍ਹਾਂ 'ਚ ਪੀ. ਆਰ. ਟੀ. ਸੀ. ਦੀਆਂ 10 ਬੱਸਾਂ ਸ਼ਾਮਲ ਹਨ,ਉਥੇ ਹੀ ਪ੍ਰਾਈਵੇਟ ਬੱਸਾਂ ਦੀ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਬੱਸ ਆਪ੍ਰੇਟਰਾਂ ਦੀਆਂ 31 ਬੱਸਾਂ ਸੜਕਾਂ 'ਤੇ ਦੌੜੀਆਂ। ਦੱਸਿਆ ਜਾ ਰਿਹਾ ਹੈ ਕਿ ਪ੍ਰਾਈਵੇਟ ਟਰਾਂਸਪੋਰਟਰ ਹੁਣ ਖੁੱਲ੍ਹ ਕੇ ਮੈਦਾਨ ਵਿਚ ਆ ਗਏ ਹਨ।

ਅੱਜ ਤੋਂ ਕੁਝ ਅਜਿਹਾ ਹੋਵੇਗਾ ਨਵਾਂ ਕਿਰਾਇਆ

ਪੁਰਾਣਾ ਕਿਰਾਇਆ     ਨਵਾਂ ਕਿਰਾਇਆ
ਜਲੰਧਰ ਤੋਂ ਚੰਡੀਗੜ੍ਹ 195 ਰੁਪਏ  205 (+10)
 ਜਲੰਧਰ ਤੋਂ ਅੰਮ੍ਰਿਤਸਰ 105 ਰੁਪਏ   110(+5)
ਜਲੰਧਰ ਤੋਂ ਪਠਾਨਕੋਟ 160 ਰੁਪਏ 170 (+10)
ਜਲੰਧਰ ਤੋਂ ਦਿੱਲੀ 450 ਰੁਪਏ 460 (+10)

             
     
       
             


shivani attri

Content Editor

Related News