ਕੁਝ ਮਹੀਨੇ ਪਹਿਲਾਂ ਬਣੀ ਸਡ਼ਕ ਟੁੱਟਣੀ ਸ਼ੁਰੂ

Saturday, Jun 30, 2018 - 08:02 AM (IST)

ਕੁਝ ਮਹੀਨੇ ਪਹਿਲਾਂ ਬਣੀ ਸਡ਼ਕ ਟੁੱਟਣੀ ਸ਼ੁਰੂ

 ਤਪਾ ਮੰਡੀ (ਮਾਰਕੰਡਾ) - ਨਗਰ ਕੌਂਸਲ ਤਪਾ ਵੱਲੋਂ ਢਿੱਲਵਾਂ ਡਰੇਨ ਦੀ ਪੱਟਡ਼ੀ ਉਪਰ ਢਿੱਲਵਾਂ ਪੁਲ ਤੋਂ ਆਲੀਕੇ ਪੁਲ ਤੱਕ ਇੱਟਾਂ ਨਾਲ ਸਡ਼ਕ ਬਣਾਈ ਗਈ ਹੈ। ਨਗਰ ਕੌਂਸਲ ਦੇ ਸਾਬਕਾ ਅਕਾਲੀ ਪ੍ਰਧਾਨ ਨਾਗਰ ਸਿੰਘ ਨਾਗੋ ਨੇ ਲੋਕਾਂ ਦੀ ਮੰਗ ’ਤੇ ਇਹ ਸਡ਼ਕ ਬਣਾਈ ਸੀ। ਸਿਟੀ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸਤਪਾਲ ਗੋਇਲ ਨੇ ਕਿਹਾ ਕਿ  ਇਹ ਸਡ਼ਕ ਭੱਠੇ ਦੀਆਂ ਪਿੱਲੀਆਂ ਇੱਟਾਂ ਨਾਲ ਬਣਾਈ ਹੋਣ ਕਰਕੇ ਕੁੱਝ ਮਹੀਨਿਆਂ ਬਾਅਦ ਹੀ ਥਾਂ-ਥਾਂ ਤੋਂ ਟੁੱਟਣੀ ਸ਼ੁਰੂ ਹੋ ਗਈ।  ਉਨ੍ਹਾਂ  ਦੱਸਿਆ  ਕਿ ਉਕਤ ਸਡ਼ਕ ਬਣਾਉਣ ਦਾ ਠੇਕਾ ਬਠਿੰਡਾ ਦੀ ਇਕ ਕੰਪਨੀ ਕੋਲ ਸੀ,  ਜਿਸਨੇ ਸਡ਼ਕ ਦੇ ਨਿਰਮਾਣ ਸਮੇਂ ਘਟੀਆ ਇੱਟਾਂ ਦਾ ਇਸਤੇਮਾਲ ਕੀਤਾ।  ਘਟੀਆ ਸਮੱਗਰੀ ਵਰਤਣ ਦਾ ਮਾਮਲਾ  ਪਹਿਲਾਂ ਵੀ ਗਰਮਾਇਆ ਸੀ ਅਤੇ ਕੰਮ ਨੂੰ ਬੰਦ ਵੀ ਕਰ ਦਿੱਤਾ ਗਿਆ ਸੀ। ਕੁੱਝ ਸਮਾਂ ਬੀਤਣ ਮਗਰੋਂ ਠੇਕੇਦਾਰ ਨੇ ਕਾਹਲੀ ਵਿਚ ਇਹ ਸਡ਼ਕ ਬਣਾ ਦਿੱਤੀ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਸਡ਼ਕ ਦੀ ਵਿਜੀਲੈਂਸ ਵਿਭਾਗ ਤੋਂ ਜਾਂਚ ਕਰਵਾਈ ਜਾਵੇ ਕਿਉਂਕਿ ਇਸ ਦੇ ਨਿਰਮਾਣ ਉਤੇ ਘਟੀਆ ਸਮੱਗਰੀ ਵਰਤੀ ਗਈ ਹੈ ਅਤੇ ਖ਼ਰਚ ਲੋਡ਼ ਤੋਂ ਵੱਧ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਮਹਿਕਮੇ ਦੇ ਉਚ ਅਧਿਕਾਰੀਆਂ ਨੂੰ ਕੀਤੀ ਹੈ।
 ਜਦੋਂ ਸਬੰਧਤ ਠੇਕੇਦਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਡ਼ਕ ਵਿਚ ਵਧੀਆ ਮਟੀਰੀਅਲ ਲੱਗਿਆ ਹੋÎੲਿਆ ਹੈ। ਭਾਰੀ ਵਾਹਨਾਂ ਅਤੇ ਟਰੈਕਟਰਾਂ ਦੀ ਆਵਾਜਾਈ ਨਾਲ ਸਡ਼ਕ ਟੁੱਟ ਗਈ ਹੋਵੇਗੀ। ਜਿਹਡ਼ੀਆਂ  ਇੱਟਾਂ ਖ਼ਰਾਬ ਹੋ ਗਈਆਂ ਹਨ, ਉਹ ਬਦਲ ਕੇ  ਦੁਬਾਰਾ ਲਾ ਦਿੱਤੀਆਂ ਜਾਣਗੀਆਂ।

 


Related News