15 ਦਿਨਾਂ ’ਚ 43 ਹਾਦਸੇ, 7 ਮਿੰਟ ''ਚ ਮਦਦ ਲਈ ਪਹੁੰਚੀ ਸੜਕ ਸੁਰੱਖਿਆ ਫੋਰਸ, ਕਈ ਜਾਨਾਂ ਬਚੀਆਂ

Sunday, Feb 18, 2024 - 06:38 PM (IST)

15 ਦਿਨਾਂ ’ਚ 43 ਹਾਦਸੇ, 7 ਮਿੰਟ ''ਚ ਮਦਦ ਲਈ ਪਹੁੰਚੀ ਸੜਕ ਸੁਰੱਖਿਆ ਫੋਰਸ, ਕਈ ਜਾਨਾਂ ਬਚੀਆਂ

ਚੰਡੀਗੜ੍ਹ- ਪੰਜਾਬ ਸਰਕਾਰ ਨੇ ਹਾਦਸਿਆਂ ਨੂੰ ਰੋਕਣ ਲਈ 15 ਦਿਨ ਪਹਿਲਾਂ ਰੋਡ ਸੇਫਟੀ ਫੋਰਸ (ਐੱਸਐੱਸਐੱਫ) ਸ਼ੁਰੂ ਕੀਤੀ ਸੀ। ਰਿਪੋਰਟ ਮੁਤਾਬਕ ਇਹ ਫੋਰਸ ਹਾਦਸਿਆਂ ਦੌਰਾਨ ਫੌਰੀ ਮਦਦ ਮੁਹੱਈਆ ਕਰਵਾਉਣ ਵਿੱਚ ਕਾਰਗਰ ਸਾਬਤ ਹੋ ਰਹੀ ਹੈ। ਰੋਡ ਸੇਫਟੀ ਫੋਰਸ ਨੇ ਕਾਲ ਪ੍ਰਾਪਤ ਕਰਨ 'ਤੇ 7 ਮਿੰਟ ਦੇ ਸਮੇਂ 'ਚ 43 ਸੜਕ ਦੁਰਘਟਨਾਵਾਂ ਦੇ ਮਾਮਲਿਆਂ 'ਚ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਹੈ। ਇਹ ਸਮਾਂ ਐਮਰਜੈਂਸੀ ਦੇਖਭਾਲ ਪ੍ਰਦਾਨ ਕਰਨ ਲਈ 10 ਮਿੰਟ ਦੇ ਵਿਸ਼ਵ ਮਿਆਰ ਤੋਂ ਘੱਟ ਹੈ। ਪੰਜਾਬ 'ਚ ਹਾਦਸੇ 'ਚ ਜ਼ਖ਼ਮੀਆਂ ਨੂੰ ਤੁਰੰਤ ਸਹਾਇਤਾ ਮਿਲ ਰਹੀ ਹੈ। 15 ਦਿਨਾਂ ਦੌਰਾਨ 322 ਹਾਦਸੇ ਵਾਪਰੇ, ਜਦੋਂ ਕਿ 288 ਨੂੰ ਹਾਦਸੇ ਤੋਂ ਤੁਰੰਤ ਬਾਅਦ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ 13 ਗੰਭੀਰ ਜ਼ਖ਼ਮੀ ਹੋਣ ਕਾਰਨ ਦਮ ਤੋੜ ਗਏ।

ਇਹ ਵੀ ਪੜ੍ਹੋ : ਸ਼ੰਭੂ ਤੋਂ ਕਿਸਾਨ ਗਿਆਨ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ, ਦੇਖ ਧਾਹਾਂ ਮਾਰ ਰੋਇਆ ਪਰਿਵਾਰ

ਟੀਮ ਨੇ 3 ਤੋਂ 5 ਮਿੰਟ ਦੇ ਅੰਦਰ ਇਨ੍ਹਾਂ ਲੋਕਾਂ ਤੱਕ ਪਹੁੰਚੀ ਟੀਮ

ਪਹਿਲੇ ਮਾਮਲੇ ਦੌਰਾਨ ਪੱਟੀ 'ਚ ਜ਼ਿਆਦਾਤਰ ਵਿਅਕਤੀਆਂ ਨੂੰ 5 ਮਿੰਟ 'ਚ ਹਸਪਤਾਲ ਦਾਖਲ ਕਰਵਾਉਣ ਨਾਲ ਤੁਰੰਤ ਸਥਾਨਕ ਪੁਲਸ ਨੂੰ ਬੁਲਾਇਆ ਤਾਂ ਜੋ ਗਲਤ ਤਰੀਕੇ ਨਾਲ ਗੱਡੀ ਚਲਾਉਣ ਵਾਲੇ ਵਿਅਕਤੀ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ। ਦੂਜੇ ਮਾਮਲੇ 'ਚ ਰਾਜਪੁਰਾ ਦੇ ਗਗਨ ਚੌਕ 'ਤੇ ਬੱਸ 'ਚ ਚੜ੍ਹਦੇ ਸਮੇਂ ਇਕ ਵਿਦਿਆਰਥੀ ਡਿੱਗ ਕੇ ਜ਼ਖ਼ਮੀ ਹੋ ਗਿਆ। ਜਿਵੇਂ ਹੀ ਕੰਟਰੋਲ ਰੂਮ 'ਤੇ ਕਾਲ ਆਈ ਤਾਂ ਟੀਮ 3 ਮਿੰਟ ਦੇ ਅੰਦਰ ਪਹੁੰਚੀ ਅਤੇ ਉਸ ਨੂੰ ਹਸਪਤਾਲ ਲੈ ਗਈ। ਇਸੇ ਤਰ੍ਹਾਂ ਮਾਮਲੇ ਤਿੰਨ 'ਚ ਧਨੌਲਾ ਤੋਂ ਪੰਧੇਰ ਰੋਡ ’ਤੇ ਇੱਕ ਕਾਰ ਪਲਟ ਗਈ।ਇਸ ਦੌਰਾਨ ਮੌਕੇ ਟੀਮ ਨੇ 5 ਮਿੰਟਾਂ 'ਚ ਪਹੁੰਚ ਕੇ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਅਤੇ ਸਥਾਨਕ ਪੁਲਸ ਨੂੰ ਸੂਚਨਾ ਦਿੱਤੀ।

ਇਹ ਵੀ ਪੜ੍ਹੋ :  ਸ਼ੰਭੂ ਬਾਰਡਰ ਤੋਂ ਦੁਖਦਾਈ ਖ਼ਬਰ, ਕਿਸਾਨ ਗਿਆਨ ਸਿੰਘ ਦੀ ਮੌਤ

ਹਾਦਸੇ ਵਾਲੀ ਥਾਂ 'ਤੇ 10 ਮਿੰਟ ਦੀ ਦੇਰੀ 'ਤੇ ਜਵਾਬਦੇਹ ਕੀਤੀ ਗਈ ਤੈਅ 

ਐੱਸਐੱਸਐੱਫ ਅਧਿਕਾਰੀ ਨੇ ਕਿਹਾ ਕਿ ਜਦੋਂ ਵੀ ਕੋਈ ਹਾਦਸਾ ਵਾਪਰਦਾ ਹੈ ਤਾਂ ਪੀੜਤ ਲਈ ਹਰ ਮਿੰਟ ਕੀਮਤੀ ਹੁੰਦਾ ਹੈ। ਇਸ ਲਈ ਐੱਸਐੱਸਐੱਫ ਦੇ ਸਾਰੇ ਇੰਚਾਰਜਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਹਾਦਸੇ ਵਾਲੀ ਥਾਂ ’ਤੇ ਪਹੁੰਚਣ ਲਈ 10 ਮਿੰਟ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਗਈ ਹੈ। ਇਸ ਵਿੱਚ ਦੇਰੀ ਹੋਣ ਦੀ ਸੂਰਤ ਵਿੱਚ ਮੁਲਾਜ਼ਮਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ।

ਇਹ ਵੀ ਪੜ੍ਹੋ : ਲੋਕਾਂ ਦਾ ਧਿਆਨ ਖਿੱਚਦੀ ਹੈ ਇਹ ਕੋਠੀ, ਕੰਮ ਨਾਲ ਇੰਨਾ ਪਿਆਰ ਕਿ ਘਰ ਦੀ ਛੱਤ 'ਤੇ ਬਣਾ ਦਿੱਤੀ PRTC ਦੀ ਬੱਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News