ਭੇਤਭਰੀ ਹਾਲਤ ''ਚ ਰੋਡਵੇਜ਼ ਦੇ ਅੱਡਾ ਇੰਚਾਰਜ ਦੀ ਮੌਤ

Tuesday, Oct 31, 2017 - 12:34 AM (IST)

ਬਟਾਲਾ,   (ਬੇਰੀ)-  ਅੱਜ ਕਾਦੀਆਂ ਰੇਲਵੇ ਸਟੇਸ਼ਨ 'ਤੇ ਰੋਡਵੇਜ਼ ਦੇ ਅੱਡਾ ਇੰਚਾਰਜ ਬਟਾਲਾ ਦੀ ਭੇਤਭਰੀ ਹਾਲਤ 'ਚ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕਾਦੀਆਂ ਦੇ ਐੱਸ. ਐੱਚ. ਓ. ਲਲਿਤ ਕੁਮਾਰ ਅਤੇ ਏ. ਐੱਸ. ਆਈ. ਮਦਨ ਮੋਹਨ ਨੇ ਦੱਸਿਆ ਕਿ ਮ੍ਰਿਤਕ ਸਰਬਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਕੋਟ ਬੁੱਢਾ ਅੱਜ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਕਾਦੀਆਂ ਡਿਊਟੀ 'ਤੇ ਆ ਰਿਹਾ ਸੀ ਕਿ ਉਸ ਦੀ ਲਾਸ਼ ਕਾਦੀਆਂ ਰੇਲਵੇ ਸਟੇਸ਼ਨ ਦੇ ਨੇੜਿਓਂ ਮਿਲੀ ਹੈ। ਐੱਸ. ਐੱਚ. ਓ. ਲਲਿਤ ਕੁਮਾਰ ਨੇ ਅੱਗੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈਂਦੇ ਹੋਏ ਇਸ ਦੀ ਪਤਨੀ ਸੁਸ਼ਮਾ ਦੇਵੀ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਮੁਰਦਾ ਘਰ 'ਚ ਰਖਵਾ ਦਿੱਤੀ ਗਈ ਹੈ। ਉਕਤ ਪੁਲਸ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਮ੍ਰਿਤਕ ਬਟਾਲਾ ਬੱਸ ਸਟੈਂਡ ਦੇ ਜਲੰਧਰ ਕਾਊਂਟਰ 'ਤੇ ਬਤੌਰ ਅੱਡਾ ਇੰਚਾਰਜ ਡਿਊਟੀ ਕਰਦਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਰੋਡਵੇਜ਼ ਕਰਮਚਾਰੀ ਜਥੇਬੰਦੀਆਂ ਦੇ ਨੁਮਾਇੰਦੇ ਜਿਨ੍ਹਾਂ ਵਿਚ ਪ੍ਰਦੀਪ ਕੁਮਾਰ ਪ੍ਰਧਾਨ, ਗੁਰਜੀਤ ਸਿੰਘ ਘੋੜੇਵਾਹ ਪ੍ਰਧਾਨ ਏਟਕ ਯੂਨੀਅਨ, ਰੋਹਿਤ ਕੁਮਾਰ, ਪਰਮਜੀਤ ਸਿੰਘ ਕੋਹਾੜ ਆਦਿ ਵੀ ਮੌਕੇ 'ਤੇ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਮਾਚਾਰ ਲਿਖੇ ਜਾਣ ਤੱਕ ਮ੍ਰਿਤਕ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਸੀ ਲੱਗ ਸਕਿਆ। 


Related News