ਕਤਲ ਦੇ ਮਾਮਲੇ ਨੂੰ ਲੈ ਕੇ ਸਦਰ ਥਾਣੇ ਅੱਗੇ ਧਰਨੇ ਤੋਂ ਬਾਅਦ ਲੋਕਾਂ ਫਿਰੋਜ਼ਪੁਰ ਫਾਜ਼ਿਲਕਾ ਰੋਡ ਕੀਤਾ ਜਾਮ
Sunday, May 30, 2021 - 09:09 PM (IST)
ਫਿਰੋਜ਼ਪੁਰ(ਹਰਚਰਨ,ਬਿੱਟੂ)- ਥਾਣਾ ਸਦਰ ਅਧੀਨ ਆਉਂਦੇ ਪਿੰਡ ਲੇਲੀ ਵਾਲਾ ਵਿਖੇ ਆਪਸੀ ਲੈਣ-ਦੇਣ ਨੂੰ ਲੈ ਕੇ ਬੀਤੀ ਰਾਤ ਹਥਿਆਰਬੰਦ ਵਿਅਕਤੀਆਂ ਵਲੋਂ ਸੋਨੂੰ ਨਾਮ ਦੇ ਇਕ ਵਿਅਕਤੀ ਨੂੰ ਗੋਲੀ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾ ਵਲੋਂ ਪੁਲਸ ਪ੍ਰਸ਼ਾਸ਼ਨ ਦੀ ਢਿੱਲੀ ਕਾਰਗੁਜਾਰੀ ਦੇ ਇਲਜਾਮ ਲਾਏ ਅਤੇ ਥਾਣਾ ਸਦਰ ਅੱਗੇ ਪਿੱਟ ਸਿਆਪਾ ਕੀਤਾ । ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਕੱਲ ਪੈਸੇ ਦੇ ਲੈਣ-ਦੇਣ ਕਾਰਣ ਸੋਨੂੰ ਦਾ ਝਘੜਾ ਪਿੰਡ ਦੇ ਵਿਅਕਤੀਆਂ ਨਾਲ ਹੋ ਗਿਆ ਸੀ ਜਿਸ ਦੇ ਸਬੰਧ ਵਿਚ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਵੇਂ ਧਿਰਾਂ ਨੂੰ ਠੰਡਾ ਕਰ ਦਿੱਤਾ ਪਰ ਸ਼ਾਮ ਸਮੇਂ ਦੋਸ਼ੀਆਂ ਨੇ ਸੋਨੂੰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ।
ਜਿਸ ਤੋਂ ਪੁਲਸ ਵੱਲੋ ਦੋਸ਼ੀਆ ਨੂੰ ਅੱਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਜਿਸ ਨਾਲ ਪਰਿਵਾਰਕ ਮੈਂਬਰਾਂ ਵਿਚ ਭਾਰੀ ਰੋਸ ਵੇਖਣ ਨੂੰ ਮਿਲਿਆ ਅਤੇ ਉਨ੍ਹਾਂ ਵਲੋਂ ਥਾਣੇ ਅੱਗੇ ਧਰਨਾ ਲਗਾ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਪੁਲਸ 'ਤੇ ਰਿਸ਼ਵਤ ਦਾ ਦੋਸ਼ ਵੀ ਲਗਾਇਆ ਹੈ ਉਨ੍ਹਾਂ ਕਿਹਾ ਕਿ ਇਸੇ ਕਰਣ ਪੁਲਸ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੋਂ ਕੰਨੀ ਕਤਰਾ ਰਹੀ ਹੈ।
ਥਾਣੇ ਅੱਗੇ ਧਰਨਾ ਅਗਾਉਣ ਤੋਂ ਬਾਅਦ ਵੀ ਕੋਈ ਸੁੰਵਾਈ ਨਾ ਹੋਣ 'ਤੇ ਪਿੰਡ ਲੇਲੀ ਵਾਲਾ ਵਿਖੇ ਫਿਰੋਜ਼ਪੁਰ ਫਾਜ਼ਿਲਕਾ ਰੋਡ 'ਤੇ ਧਰਨਾ ਲਾਕੇ ਟਰੈਫਿਕ ਜਾਮ ਕਰ ਦਿੱਤਾ ਜਿਥੇ ਰਾਹਗੀਰਾਂ ਨੂੰ ਲੱਘਣ ਲਈ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜੇਕਰ ਇਨ੍ਹਾਂ ਹਲਾਤਾਂ 'ਤੇ ਕਾਬੂ ਸਮੇਂ 'ਤੇ ਕਾਬੂ ਨਾ ਕੀਤਾ ਗਿਆ ਤਾਂ ਆਉਣ ਵਾਲਾ ਸਮਾ ਬੜਾ ਗੰਭੀਰ ਹੋਵੇਗਾ। ਸਰੇਆਮ ਹੁੰਦੀਆਂ ਲੁੱਟਾ-ਖੋਹਾ, ਡਾਕੇ ਆਮ ਆਦਮੀ ਲਈ ਵੱਡੀ ਪ੍ਰੇਸ਼ਾਨੀਆਂ ਖੜੀਆਂ ਕਰ ਸਕਦੀਆਂ ਹਨ। ਲੋਕਾਂ ਦਾ ਜੀਨਾ ਮੁਸ਼ਕਲ ਹੋ ਸਕਦਾ ਹੈ। ਜਦੋਂ ਇਸ ਸਬੰਧੀ ਥਾਣਾ ਸਦਰ ਦੇ ਐਸ.ਐਚ.ਓ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਣਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੈਂ ਪੋਸਟਮਾਰਟਮ ਲਈ ਫਰੀਦਕੋਟ ਹਾਂ ਬਾਕੀ ਧਰਨੇ ਦੀ ਮੈਨੂੰ ਕੋਈ ਜਾਣਕਾਰੀ ਨਹੀਂ ਹੈ । ਜਦੋਂ ਇਸ ਸਬੰਧੀ ਡੀ.ਐਸ.ਪੀ. ਬਰਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਵੱਲੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਧਰਨਾ ਲਗਾਇਆ ਗਿਆ ਸੀ ਜੋ ਕਿ ਹੁਣ ਚੁਕਵਾ ਦਿੱਤਾ ਗਿਆ ਹੈ ਅਤੇ ਟਰੈਫਿਕ ਚਾਲੂ ਕਰਵਾ ਦਿੱਤਾ ਗਿਆ ਹੈ।