ਸੜਕ ਹਾਦਸੇ ’ਚ ਇਕ ਦੀ ਮੌਤ

Tuesday, Jul 31, 2018 - 06:31 AM (IST)

ਸੜਕ ਹਾਦਸੇ ’ਚ ਇਕ ਦੀ ਮੌਤ

ਭਿੱਖੀਵਿੰਡ/ਖਾਲਡ਼ਾ,     (ਜ.ਬ)-  ਕਸਬਾ ਭਿੱਖੀਵਿੰਡ ਤੋਂ ਥੋਡ਼੍ਹੀ ਦੂਰ  ਪੈਂਦੇ ਪਿੰਡ ਸਿੰਘਪੁਰਾ ਵਿਖੇ ਪੈਟਰੋਲ ਪੰਪ ਨੇਡ਼ੇ ਇਕ ਸਕੂਟਰ ਨੂੰ ਅਣਪਛਾਤੇ ਟਰੱਕ ਵੱਲੋਂ ਜ਼ਬਰਦਸਤ ਟੱਕਰ ਮਾਰਨ ’ਤੇ ਪਤੀ-ਪਤਨੀ ਦੇ ਗੰਭੀਰ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਢੋਪਈ (ਅੰਮ੍ਰਿਤਸਰ) ਨਿਵਾਸੀ ਲਵਪ੍ਰੀਤ ਸਿੰਘ ਆਪਣੀ ਪਤਨੀ ਰੂਪ ਕੌਰ (19) ਨਾਲ ਆਪਣੇ ਸਕੂਟਰ ਨੰਬਰ ਪੀ. ਬੀ. 02 ਸੀ. ਐੱਫ. 9476 ’ਤੇ ਸਵਾਰ ਹੋ ਕੇ ਪਿੰਡ ਮਾਡ਼ੀਮੇਗਾ ਵਿਖੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਆ ਰਹੇ ਸਨ। ਜਦ ਉਹ ਪਿੰਡ ਸਿੰਘਪੁਰਾ ਪੈਟਰੋਲ ਪੰਪ ਨੇਡ਼ੇ ਪੁੱਜੇ ਤਾਂ ਪਿੱਛਿਓਂ ਆ ਰਹੇ ਇਕ ਅਣਪਛਾਤੇ ਤੇਜ਼ ਰਫਤਾਰ ਟਰੱਕ ਨੇ ਟੱਕਰ  ਮਾਰੀ ਤੇ ਟਰੱਕ ਡਰਾਈਵਰ ਮੌਕੇ ਤੋਂ ਭੱਜਣ ਵਿਚ ਸਫਲ ਹੋ ਗਿਆ ਅਤੇ ਸਕੂਟਰ ਸਵਾਰ ਦੋਵੇਂ ਪਤੀ-ਪਤਨੀ ਗੰਭੀਰ ਜ਼ਖਮੀ ਹੋ ਗਏ। ਇਸ ਮੌਕੇ ਚੇਅਰਮੈਨ ਭਾਰਤ ਭੂਸ਼ਣ ਲਾਡੂੂ  ਵਾਸੀ ਭਿੱਖੀਵਿੰਡ ਉਸ ਸਥਾਨ ’ਤੇ ਮੌਜੂਦ ਸ ਨ  ਤੇ ਉਸ ਨੇ 108 ਨੰ. ’ਤੇ ਫੋਨ ਕਰ ਕੇ ਗੱਡੀ ਮੰਗਵਾ ਕੇ ਉਨ੍ਹਾਂ ਨੂੰ ਅੰਮ੍ਰਿਤਸਰ ਲਈ ਹਸਤਪਾਲ ਵਿਖੇ ਭਰਤੀ ਕਰਵਾਉਣ ਲਈ ਭੇਜ ਦਿੱਤਾ। ਜਿਥੇ ਰਸਤੇ ਵਿਚ ਜਾਂਦਿਆਂ ਲਵਪ੍ਰੀਤ ਸਿੰਘ ਦੀ ਪਤਨੀ ਰੂਪ ਕੌਰ ਨੇ ਦਮ ਤੋਡ਼ ਦਿੱਤਾ ਅਤੇ ਲਵਪ੍ਰੀਤ ਸਿੰਘ ਨੂੰ ਗੁਰੂ ਨਾਨਕ ਦੇਵ ਹਸਪਤਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜਿਥੇ ਲਵਪ੍ਰੀਤ ਦਾ ਇਲਾਜ ਚੱਲ ਰਿਹਾ ਹੈ।


Related News