ਸੜਕ ਹਾਦਸਿਆਂ ''ਚ ਮਰੇ ਜਵਾਨ ਪੁੱਤ, ਕਈ ਘਰਾਂ ਦੇ ਬੁਝੇ ਚਿਰਾਗ (ਵੀਡੀਓ)

Friday, Apr 19, 2019 - 09:25 AM (IST)

ਗੁਰਦਾਸਪਰ/ਰੂਪਨਗਰ/ਲੁਧਿਆਣਾ : ਸੂਬੇ 'ਚ 3 ਵੱਡੇ ਜ਼ਿਲਿਆਂ 'ਚ ਭਿਆਨਕ ਸੜਕ ਹਾਦਸੇ ਵਾਪਰੇ,  ਜਿਸ ਕਾਰਨ ਕਈ ਘਰਾਂ ਦੇ ਚਿਰਾਗ ਬੁਝ ਗਏ। ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਪਿੰਡ ਕੋਠੇ ਘੁਰਾਲਾ ਬਾਈਪਾਸ 'ਤੇ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ 'ਚ ਮੋਟਰਸਾਈਕਲ 'ਤੇ ਜਾ ਰਹੇ 2 ਸਕੇ ਭਰਾਵਾਂ ਦੀ ਮੌਤ ਹੋ ਗਈ। ਉਕਤ ਦੋਵਾਂ ਦੀ ਨੌਜਵਾਨਾਂ ਦੀ ਪਛਾਣ ਪ੍ਰਿੰਸ ਅਤੇ ਬਬਲੂ ਦੇ ਨਾਂ ਵਜੋਂ ਹੋਈ ਹੈ। ਮੌਕੇ 'ਤੇ ਮੌਜੂਦ ਚਸ਼ਮਦੀਦਾਂ ਦਾ ਕਹਿਣਾ ਕਿ ਤੇਜ਼ ਰਫਤਾਰ ਕਾਰ ਦੋਹਾਂ ਨੂੰ ਟੱਕਰ ਮਾਰ ਕਿ ਫਰਾਰ ਹੋ ਗਈ, ਹਾਦਸੇ ਤੋਂ ਬਾਅਦ ਮੌਕੇ 'ਤੇ ਹੀ ਦੋਹਾਂ ਦੀ ਮੌਤ ਹੋ ਗਈ, ਪੁਲਸ ਨੇ ਮੌਕੇ 'ਤੇ ਪਹੁੰਚ ਜਾਂਚ ਕੀਤੀ ਅਤੇ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਦਿੱਤਾ।  

ਅਜਿਹਾ ਹੀ ਮਾਮਲਾ ਲੁਧਿਆਣਾ 'ਚ ਸਾਹਮਣੇ ਆਇਆ ਹੈ, ਜਿਥੇ ਇਕ ਮਿੰਨੀ ਬੱਸ ਅਤੇ ਕਾਰ ਵਿਚਕਾਰ ਟੱਕਰ ਹੋ ਗਈ, ਹਾਦਸੇ 'ਚ ਬੱਸ ਬੇਕਾਬੂ ਹੋ ਗਈ ਅਤੇ ਸੜਕ 'ਤੇ ਹੀ ਪਲਟ ਗਈ, ਜਿਸ 'ਚ 23 ਯਾਤਰੀ ਗੰਭੀਰ ਰੂਪ 'ਚ ਜ਼ਖਮੀ ਹੋਏ ਅਤੇ ਇਕ ਬਜ਼ੁਰਗ ਦੀ ਮੌਤ ਹੋ ਗਈ, ਹਾਦਸੇ 'ਚ ਕਾਰ ਚਾਲਕ ਬੱਚ ਗਏ ਪਰ ਮੌਕੇ ਤੋਂ ਫਰਾਰ ਹੋ ਗਏ, ਕੁਝ ਸਥਾਨਕ ਲੋਕਾਂ ਵਲੋਂ ਅਤੇ ਐਂਬੂਲੈਂਸ ਦੀ ਮਦਦ ਨਾਲ ਜ਼ਖਮੀਆਂ ਨੂੰ ਸਿਵਲ ਹਸਪਤਾਲ ਇਲਾਜ ਲਈ ਭੇਜਿਆ ਗਿਆ।  

ਰੂਪਨਗਰ 'ਚ ਹੋਏ ਦਰਦਨਾਕ ਸੜਕ ਹਾਦਸੇ 'ਚ 3 ਨੌਜਵਾਨਾਂ ਦੀ ਮੌਤ ਹੋਣ ਨਾਲ 3 ਪਰਿਵਾਰਾਂ 'ਚ ਮਾਤਮ ਛਾ ਗਿਆ, ਹਾਦਸਾ ਰੂਪਨਗਰ ਦੇ ਪਿੰਡ ਬਲਮਗੜ੍ਹ ਵਿਖੇ ਵਾਪਰਿਆ। ਜਾਣਕਾਰੀ ਮੁਤਾਬਕ ਚੰਡੀਗੜ੍ਹ ਵਾਲੀ ਸਾਈਡ ਆਪਣੇ ਮੋਟਰਸਾਈਕਲ 'ਤੇ ਆ ਰਹੇ ਹਰਮਨਪ੍ਰੀਤ ਅਤੇ ਗੁਰਜੰਟ ਸਿੰਘ ਦਾ ਸਾਹਮਣੇ ਤੋਂ ਲੱਕੜ ਨਾਲ ਭਰੇ ਆ ਰਹੇ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ, ਜਿਸ 'ਚ ਦੋਵੇ ਮੋਟਰਸਾਈਕਲ ਸਵਾਰਾਂ 'ਚੋ ਇੱਕ ਦੀ ਮੌਤ ਹੋ ਗਈ ਦੂਸਰੇ ਨੇ ਪੀ.ਜੀ.ਆਈ. 'ਚ ਇਲਾਜ ਦੌਰਾਨ ਦਮ ਤੋੜ ਦਿੱਤਾ, ਟਰੈਕਟਰ ਪਲਟਨ ਕਰਕੇ ਟਰੈਕਟਰ 'ਤੇ ਬੈਠੇ ਭੁਪਿੰਦਰ ਦੀ ਲੱਕੜਾਂ ਹੇਠ ਦੱਬ ਕਿ ਮੌਤ ਹੋ ਗਈ।


author

Baljeet Kaur

Content Editor

Related News