ਜਲੰਧਰ: ਵਰਕਸ਼ਾਪ ਚੌਕ ''ਚ ਵਾਪਰਿਆ ਹਾਦਸਾ, ਓਵਰਲੋਡ ਟਰੱਕ ਨੇ ਮਹਿਲਾ ਨੂੰ ਕੁਚਲਿਆ
Thursday, Apr 19, 2018 - 02:05 PM (IST)

ਜਲੰਧਰ— ਇਥੋਂ ਦੇ ਵਰਕਸ਼ਾਪ ਚੌਕ 'ਚ ਭਿਆਨਕ ਸੜਕ ਹਾਦਸਾ ਹੋਣ ਦੀ ਖਬਰ ਮਿਲੀ ਹੈ। ਇਕ ਤੇਜ਼ ਰਫਤਾਰ ਓਵਰਲੋਡਿਡ ਟਰੱਕ ਨੇ ਐਕਟਿਵਾ ਸਵਾਰ ਨੂੰ ਕੁਚਲ ਦਿੱਤਾ। ਇਸ ਹਾਦਸੇ 'ਚ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਮਕਸੂਦਾਂ ਦੇ ਜਵਾਲਾ ਨਗਰ ਦੀ ਰਹਿਣ ਵਾਲੀ ਰਾਜਰਾਣੀ ਪਤਨੀ ਪ੍ਰੇਮ ਦਾਸ ਦੇ ਰੂਪ 'ਚ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਮਹਿਲਾ ਐਕਟਿਵਾ 'ਤੇ ਸਵਾਰ ਹੋ ਕੇ ਜਾ ਰਹੀ ਸੀ ਕਿ ਅਚਾਨਕ ਤੇਜ਼ ਰਫਤਾਰ ਓਵਰਲੋਡਿਡ ਟਰੱਕ ਦੀ ਲਪੇਟ 'ਚ ਆ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।