ਪਿੰਡ ਟੌਂਸਾ ਵੱਲ ਨੂੰ ਮੁੜ ਰਹੀ ਕਾਰ ਨੂੰ ਕੈਂਟਰ ਨੇ ਮਾਰੀ ਟੱਕਰ, 1 ਜ਼ਖਮੀ

Monday, Jan 22, 2018 - 01:08 PM (IST)

ਪਿੰਡ ਟੌਂਸਾ ਵੱਲ ਨੂੰ ਮੁੜ ਰਹੀ ਕਾਰ ਨੂੰ ਕੈਂਟਰ ਨੇ ਮਾਰੀ ਟੱਕਰ, 1 ਜ਼ਖਮੀ

ਕਾਠਗੜ੍ਹ(ਰਾਜੇਸ਼)— ਬੀਤੀ ਸ਼ਾਮ 7 ਵਜੇ ਰੋਪੜ-ਬਲਾਚੌਰ ਰਾਸ਼ਟਰੀ ਰਾਜ ਮਾਰਗ 'ਤੇ ਟੌਂਸਾ ਦੇ ਨਜ਼ਦੀਕ ਇਕ ਕਾਰ ਨੂੰ ਪਿੰਡ ਵੱਲ ਨੂੰ ਮੁੜਨ ਸਮੇਂ ਪਿੱਛੋਂ ਆ ਰਹੇ ਤੇਜ਼ ਰਫਤਾਰ ਕੈਂਟਰ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਕਾਰ 'ਚ ਸਵਾਰ ਦੋ ਵਿਅਕਤੀਆਂ ਵਿਚੋਂ ਇਕ ਜ਼ਖਮੀ ਹੋ ਗਿਆ। ਜਾਣਕਾਰੀ ਦਿੰਦਿਆਂ ਕਾਰ ਚਾਲਕ ਪ੍ਰਵੀਨ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਸਮਰਾਲਾ (ਲੁਧਿਆਣਾ) ਆਪਣੇ ਸਾਥੀ ਨਾਲ ਉਕਤ ਮਾਰਗ 'ਤੇ ਟੌਂਸਾ ਪਿੰਡ ਆਪਣੇ ਰਿਸ਼ਤੇਦਾਰ ਕੋਲ ਮਾਰੂਤੀ ਕਾਰ 'ਚ ਆ ਰਹੇ ਸਨ।

PunjabKesari

ਉਨ੍ਹਾਂ ਨੇ ਪਿੰਡ ਵੱਲ ਨੂੰ ਮੁੜਨ ਲਈ ਪਹਿਲਾਂ ਤੋਂ ਹੀ ਕਾਰ ਦਾ ਇੰਡੀਕੇਟਰ ਚਲਾਇਆ ਹੋਇਆ ਸੀ ਪਰ ਜਿਵੇਂ ਹੀ ਉਹ ਮੋੜ ਕੱਟਣ ਲੱਗੇ ਤਾਂ ਪਿੱਛੋਂ ਆ ਰਹੇ ਤੇਜ਼ ਰਫਤਾਰ ਕੈਂਟਰ ਚਾਲਕ ਨੇ ਉਨ੍ਹਾਂ ਦੀ ਕਾਰ ਨੂੰ ਇਕ ਸਾਈਡ ਤੋਂ ਟੱਕਰ ਮਾਰ ਦਿੱਤੀ, ਜਿਸ ਵਿਚ ਉਹ ਜ਼ਖਮੀ ਹੋ ਗਿਆ, ਜਦਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਹਾਈਵੇ ਪੈਟਰੋਲਿੰਗ ਪੁਲਸ ਮੌਕੇ 'ਤੇ ਪਹੁੰਚ ਗਈ। ਖਬਰ ਲਿਖੇ ਜਾਣ ਤੱਕ ਦੋਵੇਂ ਪਾਰਟੀਆਂ ਵਿਚ ਕੋਈ ਫੈਸਲਾ ਨਹੀਂ ਹੋਇਆ ਸੀ।


Related News