ਜਲੰਧਰ: ਓਵਰਟੇਕ ਕਰਦੇ ਟਰੱਕ ਨੇ ਨੌਜਵਾਨ ਨੂੰ ਲਿਆ ਲਪੇਟ ''ਚ, ਬੁਰੀ ਤਰ੍ਹਾਂ ਕੁਚਲਿਆ

Tuesday, Dec 12, 2017 - 06:31 PM (IST)

ਜਲੰਧਰ: ਓਵਰਟੇਕ ਕਰਦੇ ਟਰੱਕ ਨੇ ਨੌਜਵਾਨ ਨੂੰ ਲਿਆ ਲਪੇਟ ''ਚ, ਬੁਰੀ ਤਰ੍ਹਾਂ ਕੁਚਲਿਆ

ਜਲੰਧਰ(ਮਹੇਸ਼)— ਥਾਣਾ ਸਦਰ ਤੋਂ 100 ਮੀਟਰ ਦੀ ਦੂਰੀ 'ਤੇ ਵਾਪਰੇ ਇਕ ਦਰਦਨਾਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਜਮਸ਼ੇਰ ਖੇਹੜਾ ਅੱਡੇ ਦੇ ਨੇੜੇ ਜੰਡਿਆਲਾ ਤੋਂ ਜਲੰਧਰ ਆ ਰਹੇ ਬਾਈਕ ਸਵਾਰ ਨੌਜਵਾਨ ਨੂੰ ਓਵਰਟੇਕ ਕਰਦੇ ਹੋਏ ਟਰੱਕ ਨੇ ਕੁਚਲ ਦਿੱਤਾ। ਇਸ ਦੌਰਾਨ ਟਰੱਕ ਦੇ ਪਿਛਲੇ ਟਾਇਰ ਦੇ ਹੇਠਾਂ ਆਉਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਮੇਸ਼ ਕੁਮਾਰ (26) ਪੁੱਤਰ  ਮਹਿੰਦਰਪਾਲ ਵਾਸੀ ਸੂਫੀ ਪਿੰਡ ਦੇ ਰੂਪ 'ਚ ਹੋਈ ਹੈ। ਪੁਲਸ ਨੇ ਦੋਸ਼ੀ ਟਰੱਕ ਚਾਲਕ ਸਵਿੰਦਰ ਸਿੰਘ ਚੋਲਾ ਸਾਹਿਬ ਜ਼ਿਲਾ ਤਰਨਤਾਰਨ ਨੂੰ ਕਾਬੂ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤਾ ਹੈ।


Related News