ਹੁਸ਼ਿਆਰਪੁਰ ''ਚ ਵਾਪਰਿਆ ਭਿਆਨਕ ਹਾਦਸਾ, 1 ਦੀ ਮੌਤ ਤੇ 1 ਜ਼ਖਮੀ (ਤਸਵੀਰਾਂ)

Saturday, Sep 09, 2017 - 07:05 PM (IST)

ਹੁਸ਼ਿਆਰਪੁਰ ''ਚ ਵਾਪਰਿਆ ਭਿਆਨਕ ਹਾਦਸਾ, 1 ਦੀ ਮੌਤ ਤੇ 1 ਜ਼ਖਮੀ  (ਤਸਵੀਰਾਂ)

ਹੁਸ਼ਿਆਰਪੁਰ(ਸਮੀਰ)— ਇਥੋਂ ਦੇ ਨਲੋਈਆ ਚੌਂਕ 'ਚ ਭਿਆਨਕ ਸੜਕ ਹਾਦਸਾ ਹੋਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਨਲੋਈਆ ਚੌਂਕ 'ਚ ਇਕ ਤੇਜ਼ ਰਫਤਾਰ ਬਾਈਕ ਸੜਕ ਕੰਢੇ ਖੜ੍ਹੀ ਇਕ ਟਰੈਕਟਰ-ਟਰਾਲੀ ਦੇ ਨਾਲ ਜਾ ਟਕਰਾਈ, ਜਿਸ ਨਾਲ ਬਾਈਕ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਬਾਈਕ ਦੇ ਪਿੱਛੇ ਬੈਠਾ ਸਾਥੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਥਾਣਾ ਸਦਰ ਦੇ ਏ. ਐੱਸ. ਆਈ. ਚੰਚਲ ਸਿੰਘ ਨੇ ਦੱਸਿਆ ਕਿ ਮਹਿਲਾਬਾਲਾ ਦਾ ਯੋਗੇਸ਼ ਹਾਂਡਾ ਆਪਣੇ ਚਚੇਰੇ ਭਰਾ ਸੌਰਭ ਹਾਂਡਾ ਦੇ ਨਾਲ ਹੁਸ਼ਿਆਰਪੁਰ ਦੇ ਹਰਿਆਣਾ ਰੋਡ ਜਾ ਰਿਹਾ ਸੀ ਕਿ ਬਾਈਕ ਦੀ ਨਲੋਈਆ ਚੌਂਕ ਦੇ ਕੋਲ ਸੜਕ ਕੰਢੇ ਖੜ੍ਹੀ ਇਕ ਸਬਜ਼ੀ ਨਾਲ ਭਰੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ। ਇਸ ਭਿਆਨਕ ਹਾਦਸੇ 'ਚ ਮੌਕੇ 'ਤੇ ਹੀ ਬਾਈਕ ਚਾਲਕ ਯੋਗੇਸ਼ ਹਾਂਡਾ ਦੀ ਮੌਤ ਹੋ ਗਈ ਅਤੇ ਪਿੱਛੇ ਬੈਠਾ ਉਸ ਦਾ ਸਾਥੀ ਜ਼ਖਮੀ ਹੋ ਗਿਆ, ਜਿਸ ਨੂੰ ਨੇੜੇ ਦੀ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਦੱਸਿਆ ਦਾ ਰਿਹਾ ਹੈ ਕਿ ਇਹ ਦੋਵੇਂ ਜਿਮ ਕਰਦੇ ਹਨ ਅਤੇ ਅੱਜ ਵੀ ਜਿਮ 'ਤੇ ਹੀ ਆਏ ਸਨ। ਪੁਲਸ ਵੱਲੋਂ ਟਰੈਕਟਰ-ਟਰਾਲੀ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News