ਕੋਟਫਤੂਹੀ 'ਚ ਵਾਪਰੇ ਸੜਕ ਹਾਦਸੇ ਨੇ ਬੁਝਾਏ ਦੋ ਘਰਾਂ ਦੇ ਚਿਰਾਗ, ਜਵਾਨ ਪੁੱਤਾਂ ਦੀ ਹੋਈ ਮੌਤ

Wednesday, Apr 20, 2022 - 06:27 PM (IST)

ਕੋਟਫਤੂਹੀ 'ਚ ਵਾਪਰੇ ਸੜਕ ਹਾਦਸੇ ਨੇ ਬੁਝਾਏ ਦੋ ਘਰਾਂ ਦੇ ਚਿਰਾਗ, ਜਵਾਨ ਪੁੱਤਾਂ ਦੀ ਹੋਈ ਮੌਤ

ਕੋਟਫਤੂਹੀ (ਬਹਾਦਰ ਖਾਨ)– ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 27 ਸਾਲਾ ਗੁਰਿੰਦਰ ਸਿੰਘ ਉਰਫ਼ ਬਿੱਲਾ ਪੁੱਤਰ ਲਖਵੀਰ ਸਿੰਘ ਪਿੰਡ ਰਾਮਪੁਰ (ਸ਼ਹੀਦ ਭਗਤ ਸਿੰਘ ਨਗਰ) ਨਵਾਂਸ਼ਹਿਰ ਆਪਣੇ ਬੁਲਟ ਮੋਟਰਸਾਈਕਲ ਨੰਬਰ ਪੀ. ਬੀ. 03 ਪੀ. 5353 ਉੱਪਰ ਆਪਣੇ ਸਾਥੀ ਵਿਵੇਕ ਪੁੱਤਰ ਜਗਦੀਸ਼ ਲਾਲ ਨਿਵਾਸੀ ਸਿੱਧ ਮੁਹੱਲਾ ਬੰਗਾ ਨਾਲ ਕੋਟਫਤੂਹੀ ਵੱਲੋਂ ਨਗਦੀਪੁਰ ਸਾਈਡ ਨੂੰ ਜਾ ਰਹੇ ਸਨ ਤਾਂ ਅੱਗਿਓਂ ਆ ਰਹੇ 25 ਸਾਲਾ ਅੰਕੁਰ ਪੁੱਤਰ ਹਰੀ ਕ੍ਰਿਸ਼ਨ ਭੁਨਾ ਫਤਿਆਬਾਦ ਹਰਿਆਣਾ ਦੇ ਮੋਟਰਸਾਈਕਲ ਨਾਲ ਸਿੱਧੀ ਟੱਕਰ ਹੋ ਗਈ।
ਇਸ ਘਟਨਾ ’ਚ ਦੋਵੇਂ ਮੋਟਰਸਾਈਕਲ ਸਵਾਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ: ਨੌਜਵਾਨ ਦੀ ਮੌਤ ਦੇ ਮਾਮਲੇ 'ਚ ਆਇਆ ਨਵਾਂ ਮੋੜ, ਪਰਿਵਾਰ ਨੇ ਪ੍ਰੇਮ ਸੰਬੰਧਾਂ ਕਾਰਨ ਜਤਾਇਆ ਕਤਲ ਦਾ ਖ਼ਦਸ਼ਾ

ਇਤਲਾਹ ਮਿਲਦੇ ਹੀ ਮੌਕੇ ਉੱਪਰ ਐੱਸ. ਆਈ. ਬਲਜਿੰਦਰ ਸਿੰਘ ਨੇ ਪੁਲਸ ਪਾਰਟੀ ਨਾਲ ਪਹੁੰਚ ਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ, ਜਦਕਿ ਅੰਕੁਰ ਦੀ ਘਟਨਾ ਸਥਾਨ ਉੱਪਰ ਮੌਕੇ ’ਤੇ ਮੌਤ ਹੋ ਗਈ ਅਤੇ ਦੂਸਰੇ ਪਾਸੇ ਗੁਰਿੰਦਰ ਸਿੰਘ ਦੀ ਹਸਪਤਾਲ ਵਿਖੇ ਮੌਤ ਹੋ ਗਈ, ਜਦਕਿ ਜਗਦੀਸ਼ ਲਾਲ ਨੂੰ ਜ਼ਖ਼ਮੀ ਹਾਲਤ ’ਚ ਢਾਹਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਹੈ, ਜਿੱਥੇ ਉਸ ਦੀ ਹਾਲਤ ਠੀਕ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅੰਕੁਰ ਹਰਿਆਣਾ ਨਿਵਾਸੀ ਟਾਵਰ ਠੀਕ ਕਰਨ ਦਾ ਟੈਕਨੀਸ਼ੀਅਨ ਸੀ ਉਹ ਮੋਬਾਈਲ ਫੋਨ ਦੇ ਟਾਵਰ ਕੋਟਫਤੂਹੀ, ਬਿੰਜੋਂ, ਈਸਪੁਰ, ਬਿੰਜੋਂ ਆਦਿ ਵਿਖੇ ਡਿਊਟੀ ਨਿਭਾਉਂਦਾ ਸੀ ਅਤੇ ਪਿਛਲੇ ਸਮੇਂ ਤੋਂ ਕੋਟਫਤੂਹੀ ਵਿਖੇ ਕਿਰਾਏ ਉੱਪਰ ਰਹਿ ਰਿਹਾ ਸੀ।

ਇਹ ਵੀ ਪੜ੍ਹੋ: ਜਲੰਧਰ 'ਚ ਹੈਰਾਨ ਕਰਦੀ ਘਟਨਾ, ਕੁੜੀ ਨਾਲ ਗੈਂਗਰੇਪ ਤੋਂ ਬਾਅਦ ਬਣਾਈ ਵੀਡੀਓ, ਜਦ ਖੁੱਲ੍ਹਾ ਭੇਤ ਤਾਂ ਉੱਡੇ ਸਭ ਦੇ ਹੋਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News