ਗੋਇੰਦਵਾਲ ਰੋਡ ''ਤੇ ਭਿਆਨਕ ਸੜਕ ਹਾਦਸਾ, 3 ਵਿਅਕਤੀਆਂ ਦੀ ਮੌਕੇ ''ਤੇ ਮੌਤ 2 ਗੰਭੀਰ ਜ਼ਖਮੀ (ਵੀਡੀਓ)

Saturday, Aug 19, 2017 - 10:04 PM (IST)

ਕਪੂਰਥਲਾ (ਮੀਨੂੰ ਓਬਰਾਇ) — ਤੇਜ਼ ਰਫਤਾਰ ਅੱਜ ਫਿਰ ਦੋ ਜ਼ਿੰਦਗੀਆਂ ਲਈ ਕਾਲ ਸਾਬਿਤ ਹੋਈ। ਕਪੂਰਥਲਾ ਦੇ ਗੋਇੰਦਵਾਲ ਰੋਡ 'ਤੇ ਹੋਏ ਸੜਕ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦ ਕਿ ਇਕ ਲੜਕੀ ਸਮੇਤ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। 

PunjabKesari
ਹਾਦਸਾ ਕਪੂਰਥਲਾ ਦੇ ਪਿੰਡ ਪਰਵੇਜ਼ ਨਗਰ ਦੇ ਬੱਸ ਸਟਾਪ ਦੇ ਕਰੀਬ ਹੋਇਆ ਜਦ ਗੋਇੰਦਵਾਲ ਥਰਮਲਪਲਾਂਟ ਦੀ ਤੇਜ਼ ਰਫਤਾਰ ਬਲੇਰੋ  ਜੀਪ ਨੇ ਆਪਣਾ ਕੰਟਰੋਲ ਗੁਆ ਕੇ ਇਕ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਜੀਪ ਨੇ ਇਕ ਟਾਹਲੀ ਦੇ ਰੁੱਖ ਨੂੰ ਇੰਨੀ ਜ਼ੋਰ ਨਾਲ ਟੱਕਰ ਮਾਰੀ ਕਿ ਰੁੱਖ ਜ਼ਮੀਨ ਤੋਂ ਉਖੜ ਕੇ ਤਕਰੀਬਨ ਵੀਹ ਮੀਟਰ ਦੂਰੀ 'ਤੇ ਦੋ ਹਿੱਸਿਆ 'ਚ ਵੰਡਿਆ ਗਿਆ ਤੇ ਜੀਪ ਉਸ ਤੋਂ ਵੀ ਅੱਗੇ 100 ਮੀਟਰ ਦੀ ਦੂਰੀ 'ਤੇ ਪਲਟੀ ਮੌਕੇ 'ਤੇ ਹੀ ਜੀਪ ਸਵਾਰ ਇਕ ਵਿਅਕਤੀ ਤੇ ਐਕਟਿਵਾ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਏ, ਜਦ ਕਿ ਐਕਟਿਵਾ 'ਤੇ ਸਵਾਰ ਇਕ ਲੜਕੀ ਦੀ ਇਲਾਜ ਲਈ ਲੈ ਕੇ ਜਾਂਦੇ ਸਮੇਂ ਮੌਤ ਹੋ ਗਈ। ਹੁਣ ਤਕ ਤਿੰਨ ਲੋਕ ਇਸ ਹਾਦਸੇ 'ਚ ਜਾਨ ਗੁਆ ਚੁੱਕੇ ਹਨ ਤੇ ਇਕ ਲੜਕੀ ਸਮੇਤ ਦੋ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।  


Related News