ਫਗਵਾੜਾ-ਗੁਰਾਇਆ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਬੱਸ ਪਲਟਣ ਨਾਲ 1 ਦੀ ਮੌਤ (ਤਸਵੀਰਾਂ)

Monday, Oct 02, 2017 - 12:41 PM (IST)

ਫਗਵਾੜਾ-ਗੁਰਾਇਆ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਬੱਸ ਪਲਟਣ ਨਾਲ 1 ਦੀ ਮੌਤ (ਤਸਵੀਰਾਂ)

ਫਗਵਾੜਾ (ਸੋਨੂੰ,ਮਨੀਸ਼) — ਇਥੋਂ ਦੇ ਪਿੰਡ ਜਮਾਲਪੁਰ ਕੋਲ ਪੀ. ਆਰ. ਟੀ. ਸੀ. ਦੀ ਬੱਸ ਪਲਟ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਤੇ ਕਈਆਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਮੁਤਾਬਕ ਹਾਦਸਾ ਸਵੇਰੇ ਕਰੀਬ 7 ਵਜੇ ਹੋਇਆ ਜਦੋਂ ਬੱਸ ਕਪੂਰਥਲਾ ਤੋਂ ਬਠਿੰਡਾ ਵੱਲ ਜਾ ਰਹੀ ਸੀ। ਫਗਵਾੜਾ ਗੋਰਾਇਆ ਜੀ. ਟੀ. ਰੋਡ ਜਮਾਲਪੁਰ ਨੇੜੇ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਬੱਸ 'ਚ ਕਰੀਬ 25 ਤੋਂ 30 ਸਵਾਰੀਆ ਮੌਜੂਦ ਸਨ, ਹਾਦਸੇ ਦਾ ਕਾਰਨ ਬੱਸ ਦੀ ਤੇਜ਼ ਰਫਤਾਰ ਮੰਨੀ ਜਾ ਰਹੀ ਹੈ। ਹਾਦਸੇ 'ਚ 1 ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ ਤੇ ਜ਼ਖਮੀਆਂ ਨੂੰ ਜ਼ੇਰੇ ਇਲਾਜ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। 
 

PunjabKesari

ਇਸ ਜਗ੍ਹਾ ਪਹਿਲਾਂ ਵੀ ਹੋ ਚੁੱਕੇ ਹਨ ਕਈ ਹਾਦਸੇ
ਜ਼ਿਕਰਯੋਗ ਹੈ ਕਿ ਪਿੰਡ ਜਮਾਲਪੁਰ ਕੋਲ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ ਤੇ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਜਿਸ ਦਾ ਮੁੱਖ ਕਾਰਨ ਉਥੇ ਢਾਬਿਆਂ 'ਤੇ ਖੜ੍ਹੇ ਟਰੱਕ ਹਨ, ਜੋ ਵੱਡੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ।

PunjabKesari

 


Related News