3 ਦਿਨ ਪਹਿਲਾਂ ਹੋਏ ਹਾਦਸੇ ਦੇ ਮੁਲਜ਼ਮ ਨਾ ਫੜੇ ਜਾਣ ''ਤੇ ਮ੍ਰਿਤਕਾ ਦੇ ਪਰਿਵਾਰਕ ਮੈਂਬਰ ਘੇਰਨਗੇ ਥਾਣਾ

03/29/2018 11:05:21 AM

ਜਲੰਧਰ (ਮਹੇਸ਼)— ਮਕਸੂਦਾਂ ਨੇੜੇ ਪੈਂਦੇ ਆਨੰਦ ਨਗਰ 'ਚ 2-3 ਦਿਨ ਪਹਿਲਾਂ ਇੰਡੀਕਾ ਕਾਰ ਦੀ ਟੱਕਰ ਨਾਲ ਮਾਰੀ ਗਈ ਇੰਦਰਜੀਤ ਕੌਰ ਪਤਨੀ ਟਰਾਂਸਪੋਰਟਰ ਜਗਜੀਤ ਸਿੰਘ ਨਿਵਾਸੀ ਸ੍ਰੀ ਗੁਰੂ ਰਵਿਦਾਸ ਨਗਰ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋਏ ਕਾਰ ਚਾਲਕ ਮੁਲਜ਼ਮਾਂ ਨੂੰ ਅਜੇ ਤੱਕ ਪੁਲਸ ਨੇ ਗ੍ਰਿਫਤਾਰ ਨਹੀਂ ਕੀਤਾ।
ਉਨ੍ਹਾਂ ਨੇ ਕਿਹਾ ਕਿ ਕਾਰ ਕਬਜ਼ੇ 'ਚ ਲੈਣ ਤੋਂ ਬਾਅਦ ਵੀ ਮੁਲਜ਼ਮਾਂ ਦਾ ਨਾ ਫੜਿਆ ਜਾਣਾ ਸਾਫ ਜ਼ਾਹਰ ਕਰਦਾ ਹੈ ਕਿ ਇਸ 'ਚ ਪੁਲਸ ਦੀ ਮਿਲੀਭੁਗਤ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਮੁਲਜ਼ਮਾਂ ਨੂੰ ਅਗਲੇ 24 ਘੰਟਿਆਂ ਅੰਦਰ ਗ੍ਰਿਫਤਾਰ ਨਾ ਕੀਤਾ ਤਾਂ ਉਹ ਮਜਬੂਰ ਹੋ ਕੇ ਥਾਣਾ ਨੰਬਰ 1 ਦਾ ਘਿਰਾਓ ਕਰਦੇ ਹੋਏ ਪੁਲਸ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ। ਦੂਜੇ ਪਾਸੇ ਜਾਂਚ ਅਧਿਕਾਰੀ ਗੁਰਦੇਵ ਸਿੰਘ ਅਤੇ ਹੈੱਡ ਕਾਂਸਟੇਬਲ ਨਰਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮ ਵੀਰਵਾਰ ਤੱਕ ਹਰ ਹਾਲ ਵਿਚ ਫੜੇ ਜਾਣਗੇ। ਉਨ੍ਹਾਂ 'ਤੇ ਹਾਦਸੇ ਵਾਲੇ ਦਿਨ ਹੀ ਕੇਸ ਦਰਜ ਕਰ ਲਿਆ ਗਿਆ ਸੀ।


Related News