ਬਠਿੰਡਾ ’ਚ ਸੜਕ ’ਤੇ ਡੁੱਲਿਆ ਤੇਲ, ਹਾਦਸੇ ਦਾ ਸ਼ਿਕਾਰ ਹੋਏ ਕਈ ਵਾਹਨ (ਤਸਵੀਰਾਂ)

Thursday, Dec 24, 2020 - 05:41 PM (IST)

ਬਠਿੰਡਾ ’ਚ ਸੜਕ ’ਤੇ ਡੁੱਲਿਆ ਤੇਲ, ਹਾਦਸੇ ਦਾ ਸ਼ਿਕਾਰ ਹੋਏ ਕਈ ਵਾਹਨ (ਤਸਵੀਰਾਂ)

ਬਠਿੰਡਾ (ਕੁਣਾਲ, ਵਿਜੇ)— ਬਠਿੰਡਾ ’ਚ ਸੜਕ ’ਤੇ ਡੀਜ਼ਲ ਡਿੱਗਣ ਕਾਰਨ ਭਿਆਨਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਬੀਬੀ ਵਾਲਾ ਰੋਡ ’ਤੇ ਕਪਿਲਾ ਹਸਪਤਾਲ ਨੇੜੇ ਮੋਬਿਲ ਆਇਲ ਨਾਲ ਭਰਿਆ ਡਰੱਮ ਡਿੱਗਣ ਦੇ ਕਾਰਨ ਗੰਭੀਰ ਸਥਿਤੀ ਬਣ ਗਈ। ਇਸ ਦੌਰਾਨ ਇਕ ਨਹੀਂ ਸਗੋਂ ਤਿੰਨ ਮੋਟਰਸਾਈਕਲ ਸਵਾਰ ਵਿਅਕਤੀ ਫਿਸਲਣ ਦੇ ਕਾਰਨ ਸੜਕ ’ਤੇ ਡਿੱਗ ਪਏ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਹੈ।

ਇਹ ਵੀ ਪੜ੍ਹੋ : UAE ਤੋਂ ਆਏ ਮੁੰਡੇ ’ਤੇ ਚੜਿ੍ਹਆ ਕਿਸਾਨੀ ਰੰਗ, ਧਰਨੇ ’ਚ ਸ਼ਾਮਲ ਹੋਣ ਲਈ ਰੱਦ ਕੀਤਾ ਆਪਣਾ ਵਿਆਹ

PunjabKesari

ਇਸ ਦੀ ਸੂਚਨਾ ਮਿਲਣ ’ਤੇ ਤੁਰੰਤ ਟੈਫਿਕ ਮੁਲਾਜ਼ਮ ਮੌਕੇ ’ਤੇ ਪਹੰੁਚੇ ਅਤੇ ਆਵਾਜਾਈ ਵਿਵਸਥਾ ਨੂੰ ਸੁਚਾਰੂ ਬਣਾਇਆ। ਇਸ ਦੌਰਾਨ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਬਾਅਦ ’ਚ ਨਗਰ-ਨਿਗਮ ਦੇ ਮੁਲਾਜ਼ਮਾਂ ਦੀ ਮਦਦ ਮਾਲ ਸੜਕ ’ਤੇ ਮਿੱਟੀ ਪਾਈ ਗਈ, ਜਿਸ ਤੋਂ ਬਾਅਦ ਕੁਝ ਰਾਹਤ ਮਿਲੀ। 

ਇਹ ਵੀ ਪੜ੍ਹੋ : ਸ਼ੌਕ ਲਈ ਖ਼ਰੀਦੀ ਜਿਪਸੀ ਦਿੱਲੀ ਵਿਖੇ ਕਿਸਾਨ ਅੰਦੋਲਨ ’ਚ ਬਣੀ ਆਸ਼ੀਆਨਾ

PunjabKesari
ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਕ ਨੌਜਵਾਨ ਮੋਬਿਲ ਆਇਲ ਨਾਲ ਭਰਿਆ ਡਰੱਮ ਲੈ ਕੇ ਤਿੰਨ ਪਹੀਆਂ ਵਾਹਨ ’ਤੇ ਜਾ ਰਿਹਾ ਸੀ ਕਿ ਇਕ ਕਾਰ ਦੇ ਨਾਲ ਉਸ ਦੀ ਟੱਕਰ ਹੋ ਗਈ। ਇਸ ਹਾਦਸੇ ’ਚ ਮੋਬਿਲ ਆਇਲ ਸੜਕ ’ਤੇ ਡੁੱਲ ਗਿਆ ਅਤੇ ਸਾਰੀ ਫਿਸਲਣ ਹੋ ਗਈ।

ਇਹ ਵੀ ਪੜ੍ਹੋ : ਕਲਯੁੱਗੀ ਪੁੱਤ ਦਾ ਖ਼ੌਫ਼ਨਾਕ ਕਾਰਾ: ਬਜ਼ੁਰਗ ਮਾਂ ਦਾ ਕੀਤਾ ਅਜਿਹਾ ਹਾਲ ਕਿ ਪੜ੍ਹ ਖੌਲ ਉੱਠੇਗਾ ਤੁਹਾਡਾ ਵੀ ਖ਼ੂਨ

PunjabKesari

ਇਸ ਦੌਰਾਨ ਉਥੋਂ ਲੰਘਣ ਵਾਲੇ ਦੋਪਹੀਆ ਵਾਹਨ ਚਾਲਕ ਇਕ ਦੇ ਬਾਅਦ ਇਕ ਵਾਹਨ ਚਾਲਕ ਫਿਲਲਣ ਲੱਗ ਗਏ। ਇਸ ਦੌਰਾਨ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਬਾਅਦ ’ਚ ਨਿਗਮ ਮੁਲਾਜ਼ਮਾਂ ਨੇ ਜੇ. ਸੀ. ਬੀ. ਦੀ ਮਦਦ ਨਾਲ ਸੜਕ ’ਤੇ ਮਿੱਟੀ ਪਾਈ ਅਤੇ ਲੋਕਾਂ ਨੂੰ ਰਾਹਤ ਮਿਲੀ। 

ਇਹ ਵੀ ਪੜ੍ਹੋ : ਦੁੱਖਦਾਇਕ ਖ਼ਬਰ: ਉਸਾਰੀ ਅਧੀਨ ਛੱਤ ਤੋਂ ਡਿੱਗਣ ਕਾਰਨ ਸਾਬਕਾ ਕਾਂਗਰਸੀ ਸਰਪੰਚ ਦੀ ਮੌਤ 

PunjabKesari

PunjabKesari


author

shivani attri

Content Editor

Related News