ਮੱਥਾ ਟੇਕਣ ਜਾ ਰਹੇ ਬੱਚੇ ਨੂੰ ਟਰੈਕਟਰ-ਟਰਾਲੀ ਨੇ ਕੁਚਲਿਆ
Saturday, Nov 24, 2018 - 12:22 PM (IST)

ਸੁਲਤਾਨਪੁਰ ਲੋਧੀ (ਰਣਜੀਤ)— ਸੁਲਤਾਨਪੁਰ ਲੋਧੀ 'ਚ ਗੁਰਪੁਰਬ ਦੀ ਰਾਤ ਬੱਸ ਸਟੈਂਡ ਨੇੜੇ ਉਸ ਸਮੇਂ ਹਲਚਲ ਮਚ ਗਈ ਜਦੋਂ ਇਕ ਟਰੈਕਟਰ-ਟਰਾਲੀ ਨੇ 9 ਸਾਲ ਦੇ ਬੱਚੇ ਨੂੰ ਕੁਚਲ ਦਿੱਤਾ। ਇਸ ਹਾਦਸੇ 'ਚ ਬੱਚੇ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਕਤ ਬੱਚਾ ਆਪਣੇ ਦਾਦਾ ਨਾਲ ਮੱਥਾ ਟੇਕਣ ਲਈ ਜਾ ਰਿਹਾ ਸੀ ਤਾਂ ਇਸੇ ਦੌਰਾਨ ਟਰੈਕਟਰ-ਟਰਾਲੀ ਨੇ ਬੱਚੇ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।