ਸੜਕ ਹਾਦਸੇ ''ਚ ਜ਼ਖਮੀ ਸਾਬਕਾ ਫੌਜੀ ਨੇ ਤੋੜਿਆ ਦਮ
Wednesday, Jul 04, 2018 - 05:35 AM (IST)

ਜਲੰਧਰ, (ਵਰੁਣ)- 29 ਜੂਨ ਨੂੰ ਨੰਗਲਸ਼ਾਮਾ ਚੌਕ ਕੋਲ ਪੈਟਰੋਲ ਪੰਪ ਨੇੜੇ ਹੋਏ ਸੜਕ ਹਾਦਸੇ 'ਚ ਜ਼ਖਮੀ ਹੋਏ ਸਾਬਕਾ ਫੌਜੀ ਨਿਰਮਲ ਸਿੰਘ ਦੀ ਮੰਗਲਵਾਰ ਨੂੰ ਮੌਤ ਹੋ ਗਈ। ਉਹ ਜੌਹਲ ਹਸਪਤਾਲ ਵਿਚ ਦਾਖਲ ਸੀ। ਚੌਕੀ ਨੰਗਲਸ਼ਾਮਾ ਦੀ ਪੁਲਸ ਨੇ ਅਣਪਛਾਤੇ ਵਰਨਾ ਕਾਰ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ। ਘਟਨਾ ਸੀ. ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਸੀ।