ਹਾਦਸੇ ’ਚ ਮੋਟਰਸਾਈਕਲ ਸਵਾਰ ਜ਼ਖਮੀ

Saturday, Jun 16, 2018 - 07:48 AM (IST)

ਹਾਦਸੇ ’ਚ ਮੋਟਰਸਾਈਕਲ ਸਵਾਰ ਜ਼ਖਮੀ

 ਮੋਗਾ (ਅਾਜ਼ਾਦ) - ਦੱਤ ਰੋਡ ਮੋਗਾ ’ਤੇ ਤੇਜ਼ ਰਫਤਾਰ ਕੈਂਟਰ ਦੀ ਲਪੇਟ ’ਚ ਆਉਣ ਨਾਲ ਮੋਟਰਸਾਈਕਲ ਚਾਲਕ ਸਿਮਰਜੀਤ ਸਿੰਘ ਉਰਫ ਸਿਮਰਾ ਨਿਵਾਸੀ ਪਿੰਡ ਰਾਮੂਵਾਲਾ  ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਨਾਜ਼ੁਕ ਹਾਲਤ ਨੂੰ ਦੇਖਦੇ ਹੋਏ  ਡਾਕਟਰਾਂ  ਨੇ  ਉਸ  ਨੂੰ ਮੋਗਾ ਦੇ ਸਿਵਲ ਹਸਪਤਾਲ ’ਚ ਰੈਫਰ ਕਰ ਦਿੱਤਾ। ਇਸ ਸਬੰਧੀ ਥਾਣਾ ਸਿਟੀ ਮੋਗਾ ਵੱਲੋਂ ਕੈਂਟਰ ਚਾਲਕ ਲਖਵੀਰ ਸਿੰਘ ਨਿਵਾਸੀ ਜਗਰਾਓਂ ਖਿਲਾਫ  ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਹੌਲਦਾਰ ਜਾਗੀਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।  ਜ਼ੇਰੇ ਇਲਾਜ ਸਿਮਰਜੀਤ ਸਿੰਘ ਉਰਫ ਸਿਮਰਾ ਨੇ ਕਿਹਾ ਕਿ ਉਹ ਆਪਣੇ ਮੋਟਰਸਾਈਕਲ ’ਤੇ ਦੱਤ ਰੋਡ ’ਤੇ ਜਾ ਰਿਹਾ ਸੀ ਤਾਂ ਅੱਗਿਓਂ ਇਕਦਮ ਕਾਰ ਆਉਣ ’ਤੇ ਮੈਂ ਆਪਣਾ ਮੋਟਰਸਾਈਕਲ ਹੌਲੀ ਕਰ ਲਿਆ ਤਾਂ ਪਿੱਛਿਓਂ ਕੈਂਟਰ ਚਾਲਕ ਨੇ ਉਸ ਨੂੰ ਟੱਕਰ ਮਾਰ  ਦਿੱਤੀ। ਇਸ  ਹਾਦਸੇ  ’ਚ ਮੈਂ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਕੈਂਟਰ ਚਾਲਕ ਭੱਜਣ ’ਚ ਸਫਲ ਹੋ ਗਿਆ। ਜਾਂਚ ਅਧਿਕਾਰੀ ਨੇ ਕਿਹਾ ਕਿ ਕਥਿਤ ਦੋਸ਼ੀ ਕੈਂਟਰ ਚਾਲਕ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

 


Related News