ਸੜਕ ਹਾਦਸੇ ''ਚ ਇਕ ਦੀ ਮੌਤ, 5 ਜ਼ਖਮੀ

Monday, Apr 02, 2018 - 07:52 AM (IST)

ਸੜਕ ਹਾਦਸੇ ''ਚ ਇਕ ਦੀ ਮੌਤ, 5 ਜ਼ਖਮੀ

ਖਰੜ (ਸ਼ਸ਼ੀ, ਰਣਬੀਰ, ਅਮਰਦੀਪ) - ਖਰੜ ਇਲਾਕੇ ਵਿਚ ਅੱਜ ਹੋਏ 2 ਸੜਕ ਹਾਦਸਿਆਂ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਪੁਲਸ ਤੋਂ ਪ੍ਰਾਪਤ ਸੂਚਨਾ ਅਨੁਸਾਰ ਪਿੰਡ ਨਿਆਂਸ਼ਹਿਰ ਬਡਾਲਾ ਦਾ ਰਹਿਣ ਵਾਲਾ ਬਲਵਿੰਦਰ ਸਿੰਘ (52), ਜੋ ਬਾਸੀਆਂ ਵਿਖੇ ਬਿਜਲੀ ਬੋਰਡ ਵਿਚ ਲਾਈਨਮੈਨ ਸੀ, ਅੱਜ ਸਵੇਰੇ ਘਰੋਂ ਮੋਟਰਸਾਈਕਲ 'ਤੇ ਨਿਕਲਿਆ ਤੇ ਜਦੋਂ ਉਹ ਪਿੰਡ ਮਦਨਹੇੜੀ ਕੋਲ ਪਹੁੰਚਿਆ ਤਾਂ ਵਿੱਕੀ ਨਾਂ ਦੇ ਇਕ ਹੋਰ ਮੋਟਰਸਾਈਕਲ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਉਹ ਦੋਵੇਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਸਿਵਲ ਹਸਪਤਾਲ ਖਰੜ ਲਿਜਾਇਆ ਗਿਆ ਪਰ ਉਥੇ ਬਲਵਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੂਜੇ ਮੋਟਰਸਾਈਕਲ ਚਾਲਕ ਵਿੱਕੀ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਖਰੜ ਪੁਲਸ ਨੇ ਵਿੱਕੀ ਵਿਰੁੱਧ ਕੇਸ ਦਰਜ ਕਰ ਲਿਆ ਹੈ, ਉਥੇ ਹੀ ਇਕ ਹੋਰ ਸੜਕ ਹਾਦਸੇ 'ਚ 2 ਵਿਅਕਤੀ ਜ਼ਖਮੀ ਹੋ ਗਏ।
ਕੁਰਾਲੀ, (ਬਠਲਾ)-ਕੁਰਾਲੀ-ਖਰੜ ਮਾਰਗ 'ਤੇ ਪੈਂਦੇ ਪਿੰਡ ਸਹੌੜਾ ਵਿਖੇ ਅੱਜ ਸਵੇਰੇ ਵਾਪਰੇ ਸੜਕ ਹਾਦਸੇ 'ਚ ਦੋ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ । ਜ਼ਖ਼ਮੀਆਂ ਨੂੰ ਖਰੜ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਲਈ ਰੈਫਰ ਕਰ ਦਿੱਤਾ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਨੇੜਲੇ ਪਿੰਡ ਸੁਹਾਲੀ ਦੇ ਵਾਸੀ ਹਰਮਨ ਸਿੰਘ ਤੇ ਲਛਮਣ ਸਿੰਘ ਘਰੋਂ ਸਕੂਟਰ 'ਤੇ ਗਏ ਸਨ । ਜਦੋਂ ਉਹ ਕੁਰਾਲੀ-ਖਰੜ ਮਾਰਗ 'ਤੇ ਪੈਂਦੇ ਸਹੌੜਾ ਚੌਕ ਵਿਖੇ ਮੁੱਖ ਮਾਰਗ 'ਤੇ ਚੜ੍ਹੇ ਤਾਂ ਕੁਰਾਲੀ ਸਾਈਡ ਤੋਂ ਤੇਜ਼ ਰਫ਼ਤਾਰ ਡਿਜ਼ਾਇਰ ਕਾਰ ਐੱਚ. ਪੀ. 28 ਸੀ 0511 ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਕਾਰ ਇੰਨੀ ਜ਼ਿਆਦਾ ਸਪੀਡ 'ਚ ਸੀ ਕਿ ਉਹ ਰੋਡ ਦੇ ਵਿਚਾਲੇ ਲੱਗੇ ਰੇਲਿੰਗ 'ਤੇ ਜਾ ਚੜ੍ਹੀ, ਨਹੀਂ ਤਾਂ ਹੋਰ ਵੀ ਕੋਈ ਨੁਕਸਾਨ ਹੋ ਸਕਦਾ ਸੀ।
ਕਾਰ ਦੀ ਜ਼ੋਰਦਾਰ ਟੱਕਰ ਤੋਂ ਬਾਅਦ ਸਕੂਟਰ ਸਵਾਰ ਹਰਮਨ ਸਿੰਘ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਜਦਕਿ ਲਛਮਣ ਸਿੰਘ ਦੀ ਬਾਂਹ ਤੇ ਲੱਤ ਟੁੱਟ ਗਈ। ਜ਼ਖ਼ਮੀਆਂ ਨੂੰ ਉਨ੍ਹਾਂ ਦੇ ਪਿੰਡ ਵਾਸੀਆਂ, ਜੋ ਥ੍ਰੀ ਵ੍ਹੀਲਰ 'ਤੇ ਜਾ ਰਹੇ ਸਨ, ਨੇ ਖਰੜ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਵਲੋਂ ਉਨ੍ਹਾਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਪੀ. ਜੀ. ਆਈ. ਚੰਡੀਗੜ੍ਹ ਲਈ ਰੈਫ਼ਰ ਕਰ ਦਿੱਤਾ, ਜਿਥੇ ਉਹ ਜ਼ੇਰੇ ਇਲਾਜ ਹਨ ।


Related News