ਜੀ. ਟੀ. ਰੋਡ ''ਤੇ ਸਕਾਰਪੀਓ-ਬੋਲੈਰੋ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ

Saturday, Feb 24, 2018 - 12:57 PM (IST)

ਜੀ. ਟੀ. ਰੋਡ ''ਤੇ ਸਕਾਰਪੀਓ-ਬੋਲੈਰੋ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ

ਕਰਤਾਰਪੁਰ (ਸਾਹਨੀ)— ਮੁੱਖ ਰਾਸ਼ਟਰੀ ਰਾਜ ਮਾਰਗ ਕਰਤਾਰਪੁਰ-ਦਿਆਲਪੁਰ ਵਿਚਕਾਰ ਬੀਤੇ ਦਿਨ ਕਰੀਬ ਸਾਡੇ ਦੱਸ ਵਜੇ 6-ਮਾਰਗੀ ਸੜਕ ਪ੍ਰਾਜੈਕਟ ਅਧੀਨ ਬਣ ਰਹੀ ਸੜਕ 'ਤੇ ਸਥਿਤ ਵਾਈਟ ਸਪੋਟ ਹੋਟਲ ਸਾਹਮਣੇ ਸਕਾਰਪੀਓ ਅਤੇ ਬੋਲੈਰੋ ਵਿਚਕਾਰ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋਈ। 
ਹਾਦਸੇ ਦੌਰਾਨ ਦੋਵੇਂ ਗੱਡੀਆਂ ਦਾ ਏਅਰਬੈਗ ਮੌਕੇ 'ਤੇ ਖੁੱਲ੍ਹ ਜਾਣ ਕਾਰਨ ਵੱਡਾ ਹਾਦਸਾ ਟਲ ਗਿਆ ਪਰ ਸਕਾਰਪੀਓ ਗੱਡੀ ਵਿਚ ਬੈਠੇ ਕਰਤਾਰਪੁਰ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਰਣਜੀਤ ਸਿੰਘ ਕਾਹਲੋਂ ਗੰਭੀਰ ਜ਼ਖਮੀ ਹੋ ਗਏ, ਜਦਕਿ ਬੋਲੈਰੋ ਸਵਾਰ 6 ਪਰਿਵਾਰਕ ਮੈਂਬਰਾਂ ਸਮੇਤ ਡਰਾਈਵਰ ਵੀ ਗੰਭੀਰ ਜ਼ਖਮੀ ਹੋ ਗਿਆ। ਮੌਕੇ 'ਤੇ ਪੁੱਜੀ 108 ਐਂਬੂਲੈਂਸ ਰਾਹੀਂ 7 ਜ਼ਖਮੀਆਂ ਨੂੰ ਕਰਤਾਰਪੁਰ ਸਿਵਲ ਹਸਪਤਾਲ ਲਿਆਂਦਾ ਗਿਆ, ਜਦਕਿ ਜਥੇਦਾਰ ਰਣਜੀਤ ਸਿੰਘ ਕਾਹਲੋਂ ਨੂੰ ਯੂਥ ਆਗੂ ਨਵਨੀਤ ਸਿੰਘ, ਸਰਦੂਲ ਸਿੰਘ, ਗੁਰਦੇਵ ਸਿੰਘ ਮਾਹਲ, ਜੋਗਾ ਸਿੰਘ ਨੰਬਰਦਾਰ ਆਦਿ ਮੌਕੇ ਤੋਂ ਜਲੰਧਰ ਪ੍ਰਾਈਵੇਟ ਹਸਪਤਾਲ ਲੈ ਗਏ, ਜਿਥੇ ਉਸਦਾ ਇਲਾਜ ਜਾਰੀ ਹੈ। 

PunjabKesari
ਬੋਲੈਰੋ ਸਵਾਰ ਚਾਰ ਔਰਤਾਂ ਜਿਨ੍ਹਾਂ ਵਿਚ ਕੁਲਵਿੰਦਰ ਕੌਰ, ਕਿਰਨਦੀਪ ਕੌਰ, ਪਲਵਿੰਦਰ ਕੌਰ, ਕਮਲਾ ਰਾਣੀ ਅਤੇ ਬਲਵਿੰਦਰ ਕੁਮਾਰ, ਕੁਲਦੀਪ ਕੁਮਾਰ ਅਤੇ ਡਰਾਈਵਰ ਸ਼ਿਵ ਰਾਮ ਸਵਾਰ ਸਨ ਅਤੇ ਇਹ ਸਾਰੇ ਜਲੰਧਰ ਦੇ ਪਿੰਡ ਮਹੇੜੂ ਤੋਂ ਅੰਮ੍ਰਿਤਸਰ ਏਅਰ ਪੋਰਟ 'ਤੇ ਕੁਲਦੀਪ ਕੁਮਾਰ ਜੋ  ਕਿ ਵਿਦੇਸ਼ ਜਾ ਰਿਹਾ ਸੀ, ਨੂੰ ਚੜ੍ਹਾਉਣ ਜਾ ਰਹੇ ਸਨ ਕਿ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਦੋਵੇਂ ਗੱਡੀਆਂ ਵਿਚਕਾਰ ਜ਼ਬਰਦਸਤ ਟੱਕਰ ਹੋਈ ਅਤੇ ਦੋਵੇਂ ਗੱਡੀਆਂ ਦੇ ਪਰਖਚੇ ਉੱਡ ਗਏ। ਮੌਕੇ 'ਤੇ ਪੁੱਜੀ ਸਥਾਨਕ ਪੁਲਸ ਵਲੋਂ ਗੱਡੀਆਂ ਨੂੰ ਸੜਕ ਤੋਂ ਹਟਵਾ ਕੇ ਟ੍ਰੈਫਿਕ ਚਾਲੂ ਕਰਵਾਇਆ।


Related News