ਬੱਸ ਨਾਲ ਟਕਰਾਉਣ ਕਾਰਨ ਐਕਟਿਵਾ ਤੇ ਕਾਰ ਨੁਕਸਾਨੀ

Thursday, Feb 01, 2018 - 08:26 AM (IST)

ਬੱਸ ਨਾਲ ਟਕਰਾਉਣ ਕਾਰਨ ਐਕਟਿਵਾ ਤੇ ਕਾਰ ਨੁਕਸਾਨੀ

ਸ੍ਰੀ ਮੁਕਤਸਰ ਸਾਹਿਬ (ਪਵਨ) - ਸਥਾਨਕ ਕੋਟਕਪੂਰਾ ਰੋਡ ਬਾਈਪਾਸ 'ਤੇ ਬੱਸ ਸਟੈਂਡ ਵੱਲ ਜਾ ਰਹੀ ਤੇਜ਼ ਰਫ਼ਤਾਰ ਬੱਸ ਦੇ ਚਾਲਕ ਨੇ ਅਚਾਨਕ ਬਰੇਕ ਲਾ ਦਿੱਤੀ, ਜਿਸ ਕਾਰਨ ਉਸ ਦੇ ਪਿੱਛੇ ਆ ਰਹੀ ਐਕਟਿਵਾ ਅਤੇ ਕਾਰ ਉਸ ਨਾਲ ਜਾ ਟਕਰਾਅ ਗਈ। ਹਾਲਾਂਕਿ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਕਾਰ ਅਤੇ ਐਕਟਿਵਾ ਦਾ ਕਾਫੀ ਨੁਸਾਨ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਦਰਵੇਸ਼ ਕੰਪਨੀ ਦੀ ਬੱਸ ਫਿਰੋਜ਼ਪੁਰ ਤੋਂ ਬੱਸ ਸਟੈਂਡ ਵੱਲ ਜਾ ਰਹੀ ਸੀ, ਜਿਸ ਦੇ ਚਾਲਕ ਨੇ ਬਾਈਪਾਸ ਤੋਂ ਅੱਗੇ ਜਾ ਕੇ ਬਰੇਕ ਲਾ ਦਿੱਤੀ। ਇਸ ਦੌਰਾਨ ਪਿੱਛਿਓਂ ਸ੍ਰੀ ਮੁਕਤਸਰ ਸਾਹਿਬ ਦੀ ਬਾਵਾ ਕਾਲੋਨੀ ਨਿਵਾਸੀ ਮਨਦੀਪ ਸਿੰਘ ਆਪਣੀ ਐਕਟਿਵਾ 'ਤੇ ਆ ਰਿਹਾ ਸੀ, ਜੋ ਕਿ ਬੱਸ ਦੇ ਪਿੱਛੇ ਆ ਵੱਜਾ। ਇਸ ਦੌਰਾਨ ਹੀ ਗੋਨਿਆਣਾ ਨਿਵਾਸੀ ਗੁਰਮੀਤ ਸਿੰਘ ਦੀ ਜ਼ੈੱਨ ਕਾਰ ਵੀ ਐਕਟਿਵਾ ਨਾਲ ਜਾ ਟਕਰਾਈ।


Related News