ਕੋਟਕਪੂਰਾ ਨਾਲ ਲੱਗਦੇ ਪਿੰਡ 'ਚ ਦਰਦਨਾਕ ਹਾਦਸਾ, 3 ਦੀ ਮੌਤ

Wednesday, Jan 31, 2018 - 11:12 AM (IST)

ਕੋਟਕਪੂਰਾ ਨਾਲ ਲੱਗਦੇ ਪਿੰਡ 'ਚ ਦਰਦਨਾਕ ਹਾਦਸਾ, 3 ਦੀ ਮੌਤ

ਫਰੀਦਕੋਟ (ਨਰਿੰਦਰ) - ਫਰੀਦਕੋਟ ਹਲਕਾ ਕੋਟਕਪੂਰਾ ਦੇ ਨੇੜਲੇ ਪਿੰਡ ਹਰਿਕੇ 'ਚ ਸੜਕ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਨਾਲ 3 ਲੋਕਾਂ ਦੀ ਮੌਤ ਹੋ ਗਈ, ਜਦਕਿ 2 ਲੋਕ ਜ਼ਖਮੀ ਹੋ ਗਏ। ਇਸ ਮੌਕੇ ਜ਼ਖਮੀਆਂ ਨੂੰ ਫਰੀਦਕੋਟ ਦੇ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। 

PunjabKesari

ਮਿਲੀ ਜਾਣਕਾਰੀ ਅਨੁਸਾਰ ਕਾਰ ਸਵਾਰ ਵਿਅਕਤੀ ਵਿਆਹ ਦੇ ਸਮਾਗਮ ਤੋਂ ਵਾਪਸ ਆ ਰਹੇ ਸਨ। ਕਾਰ ਦੀ ਰਫਤਾਰ ਤੇਜ਼ ਹੋਣ ਕਾਰਨ ਦਰਖਤ ਨਾਲ ਟੱਕਰਾ ਗਈ। ਇਸ ਹਾਦਸੇ ਨਾਲ 3 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ 2 ਲੋਕ ਜ਼ਖਮੀ ਹੋ ਗਏ। ਦੱਸਿਆ ਗਿਆ ਹੈ ਕਿ ਮਰਨ ਵਾਲੇ 'ਚ ਇਕ ਵਿਅਕਤੀ ਪੰਜਾਬ ਪੁਲਸ ਦਾ ਮੁਲਾਜ਼ਮ ਸੀ, ਜੋ ਹਰਿਕੇ ਕਲਾ ਦੇ ਰਹਿਣ ਵਾਲਾ ਸੀ। ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਹੈ। ਮ੍ਰਿਤਕ ਵਿਅਕਤੀਆਂ ਦੀ ਪਛਾਣ ਰਮਨਦੀਪ ਸਿੰਘ, ਰਾਜਵੀਰ ਸਿੰਘ ਅਤੇ ਸਾਰਜ ਸਿੰਘ ਦੇ ਨਾਮ ਤੋਂ ਹੋਈ ਹੈ ਅਤੇ ਜ਼ਖਮੀ ਵਿਅਕਤੀਆਂ ਦੀ ਪਛਾਣ ਗੁਰਸੇਵਲ ਸਿੰਘ ਅਤੇ ਜਸਜੀਤ ਸਿੰਘ ਦੇ ਨਾਮ ਤੋਂ ਹੋਈ ਹੈ।


Related News