ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਾਰਨ ਵਾਪਰਦੇ ਨੇ ਹਾਦਸੇ: ਐੱਸ. ਐੱਚ. ਓ.

01/08/2018 1:50:06 PM

ਸੁਲਤਾਨਪੁਰ ਲੋਧੀ (ਧੀਰ)— ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਾਰਨ ਨਾਲ ਹੀ ਆਮ ਤੌਰ 'ਤੇ ਹਾਦਸੇ ਵਾਪਰਦੇ ਹਨ ਅਤੇ ਜੇ ਅਸੀਂ ਸਾਰੇ ਮਿਲ ਕੇ ਹਾਦਸਿਆਂ ਨੂੰ ਰੋਕਣ ਲਈ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨ ਦਾ ਪ੍ਰਣ ਕਰੀਏ ਤਾਂ ਕਈ ਅਨਮੋਲ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਹ ਸ਼ਬਦ ਐੱਸ. ਐੱਚ. ਓ. ਕਬੀਰਪੁਰ ਜੋਗਿੰਦਰ ਸਿੰਘ ਨੇ ਸਮਾਜ ਸੇਵਕ ਠੇਕੇਦਾਰ ਜਸਪਾਲ ਸਿੰਘ, ਸਤਿੰਦਰ ਸਿੰਘ ਸੋਢੀ, ਲਾਭ ਸਿੰਘ ਨਬੀਪੁਰ, ਪੱਪਾ, ਮਾ. ਸੁਖਵਿੰਦਰ ਸਿੰਘ ਆਦਿ ਵੱਲੋਂ ਮੋਟਰਸਾਈਕਲ ਨੌਜਵਾਨਾਂ ਨੂੰ ਟ੍ਰੈਫਿਕ ਹਫਤੇ ਰਾਹੀਂ ਮੁਫਤ ਹੈਲਮੇਟ ਵੰਡਣ ਮੌਕੇ ਕਹੇ।
ਉਨ੍ਹਾਂ ਕਿਹਾ ਕਿ ਵਿਦੇਸ਼ਾਂ 'ਚ ਕਿਉਂ ਘੱਟ ਹਾਦਸੇ ਵਾਪਰਦੇ ਹਨ, ਜਿਸ ਦਾ ਮੁੱਖ ਕਾਰਨ ਉਥੇ ਰਹਿ ਰਹੇ ਲੋਕਾਂ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸਿਰਫ ਟ੍ਰੈਫਿਕ ਹਫਤੇ ਦੌਰਾਨ ਹੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰੀ ਨਹੀਂ, ਬਲਕਿ ਇਸ ਲਈ ਸਾਨੂੰ ਖੁਦ ਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਏ. ਐੱਸ. ਆਈ. ਮੱਖਣ ਸਿੰਘ, ਏ. ਐੱਸ. ਆਈ. ਤਰਸੇਮ ਸਿੰਘ, ਐੱਚ. ਸੀ. ਸੁਖਦੇਵ ਸਿੰਘ, ਐੱਚ. ਸੀ. ਜੋਗਿੰਦਰ ਸਿੰਘ, ਐੱਚ. ਸੀ. ਸ਼ਾਮ ਲਾਲ ਆਦਿ ਹਾਜ਼ਰ ਸਨ।


Related News