ਖੜ੍ਹੇ ਟਰਾਲੇ ਨਾਲ ਛੋਟਾ ਹਾਥੀ ਟਕਰਾਇਆ, 4 ਜ਼ਖਮੀ
Tuesday, Nov 14, 2017 - 07:59 AM (IST)

ਜੈਤੋ (ਜਿੰਦਲ) — ਅੱਜ ਸਵੇਰੇ ਕਰੀਬ ਸਾਢੇ 8 ਵਜੇ ਬਾਜਾਖਾਨਾ-ਕੋਟਕਪੂਰਾ ਰੋਡ 'ਤੇ ਹੰਸ ਰਾਜ ਸਕੂਲ ਬਾਜਾਖਾਨਾ ਦੇ ਸਾਹਮਣੇ ਇਕ ਟਰਾਲਾ ਸੜਕ 'ਤੇ ਸਾਈਡ 'ਤੇ ਖੜ੍ਹਾ ਸੀ। ਜ਼ਿਆਦਾ ਧੁੰਦ ਤੇ ਧੂੰਆਂ ਹੋਣ ਕਾਰਨ ਮੋਗਾ ਤੋਂ ਆ ਰਿਹਾ ਛੋਟਾ ਹਾਥੀ (ਜਿਹੜਾ ਡੀ. ਜੇ. ਵਾਲਿਆਂ ਦਾ ਸੀ) ਅਚਾਨਕ ਇਸ ਖੜ੍ਹੇ ਟਰਾਲੇ ਨਾਲ ਬੁਰੀ ਤਰ੍ਹਾਂ ਟਕਰਾਅ ਗਿਆ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਐਂਬੂਲੈਂਸ ਸੇਵਾ 108 ਦੇ ਈ. ਐੈੱਮ. ਟੀ. ਗੁਰਪ੍ਰੀਤ ਸਿੰਘ, ਸ਼ਿਵਲੀਨ ਸਿੰਘ ਤੇ ਪਾਇਲਟ ਰਾਜਵਿੰਦਰ ਸਿੰਘ ਅਤੇ ਨਿਰਮਲ ਸਿੰਘ ਘਟਨਾ ਸਥਾਨ 'ਤੇ ਪਹੁੰਚੇ। ਉਨ੍ਹਾਂ ਬੜੀ ਹੀ ਜੱਦੋ-ਜਹਿਦ ਕਰਨ ਉਪਰੰਤ ਛੋਟੇ ਹਾਥੀ 'ਚੋਂ ਚਾਰਾਂ ਨੌਜਵਾਨਾਂ ਨੂੰ ਬਾਹਰ ਕੱਢਿਆ। ਗੁਰਪ੍ਰੀਤ ਸਿੰਘ (24) ਪੁੱਤਰ ਇਕਬਾਲ ਸਿੰਘ ਵਾਸੀ ਤਖਾਨ ਬੱਧ (ਮੋਗਾ) ਤੇ ਉਸ ਦਾ ਭਰਾ ਆਤਮਾ ਸਿੰਘ (22), ਅੰਗਰੇਜ ਸਿੰਘ (26) ਅਤੇ ਗੁਰਪ੍ਰੀਤ ਸਿੰਘ (25) ਚਾਰਾਂ ਨੌਜਵਾਨਾਂ ਨੂੰ ਗੰਭੀਰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਬਾਜਾਖਾਨਾ ਪਹੁੰਚਾਇਆ ਗਿਆ। ਹਸਪਤਾਲ 'ਚ ਮੌਜੂਦ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੁੱਢਲੀ ਸਹਾਇਤਾ ਮੁਹੱਈਆ ਕਰਵਾ ਕੇ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ।