ਟਰਾਲਾ-ਜੀਪ ਤੇ ਮੋਟਰਸਾਈਕਲ  ''ਚ ਭਿਆਨਕ ਟੱਕਰ, 3 ਦੀ ਹਾਲਤ ਗੰਭੀਰ

Thursday, Nov 09, 2017 - 01:15 PM (IST)

ਟਰਾਲਾ-ਜੀਪ ਤੇ ਮੋਟਰਸਾਈਕਲ  ''ਚ ਭਿਆਨਕ ਟੱਕਰ, 3 ਦੀ ਹਾਲਤ ਗੰਭੀਰ

ਭਵਾਨੀਗੜ੍ਹ (ਵਿਕਾਸ, ਅੱਤਰੀ, ਸੰਜੀਵ) — ਧੁੰਦ ਕਾਰਨ ਫੱਗੂਵਾਲ ਕੈਂਚੀਆਂ 'ਚ ਸੁਨਾਮ ਰੋਡ 'ਤੇ ਸਥਿਤ ਪੈਟਰੋਲ ਪੰਪ ਨਜ਼ਦੀਕ ਸਵੇਰੇ ਹੋਈ ਇਕ ਟਰਾਲੇ, ਜੀਪ ਤੇ ਮੋਟਰਸਾਈਕਲ ਦੀ ਟੱਕਰ 'ਚ 3 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਭਵਾਨੀਗੜ੍ਹ-ਸੁਨਾਮ ਰੋਡ 'ਤੇ ਪਸ਼ੂ ਲੱਦ ਕੇ ਖੰਨਾ ਮੰਡੀ ਜਾਂਦੇ ਹੋਏ ਇਕ ਪਿਕਅਪ ਜੀਪ ਦੀ ਸਾਮਣੇ ਤੋਂ ਆਉਂਦੇ ਤੇਜ਼ ਰਫਤਾਰ ਟਰੱਕ-ਟਰਾਲੇ ਨਾਲ ਟੱਕਰ ਹੋ ਗਈ।
ਇਸ ਦੌਰਾਨ ਪਿਕਅਪ ਦੇ ਪਿੱਛੇ ਆ ਰਿਹਾ ਇਕ ਮੋਟਰਸਾਈਕਲ ਸਵਾਰ ਵੀ ਇਸ ਹਾਦਸੇ ਦੀ ਚਪੇਟ 'ਚ ਆ ਗਿਆ। ਹਾਦਸੇ 'ਚ ਜੀਪ ਸਵਾਰ ਕੁਲਦੀਪ ਸਿੰਘ ਪੁੱਤਰ ਧਿਆਨ ਸਿੰਘ ਜਲੂਰ ਤੇ ਅਮਰਜੀਤ ਸਿੰਘ ਨਿਵਾਸੀ ਮੱਘਰ ਸਿੰਘ ਨਿਵਾਸੀ ਰਾਇਧਰਾਨਾ ਤੇ ਮੋਟਰਸਾਈਕਲ ਸਵਾਰ ਜਸਵੀਰ ਸਿੰਘ ਪੁੱਤਰ ਬਲਜਿੰਦਰ ਸਿੰਘ ਨਿਵਾਸੀ ਝਨੇੜੀ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਘਟਨਾ ਸਥਾਨ 'ਤੇ ਪਹੁੰਚ ਕੇ ਐਂਬੂਲੈਂਸ ਦੇ ਏ. ਐੱਮ. ਟੀ. ਸੰਦੀਪ ਕੌਸ਼ਲ ਤੇ ਪਾਇਲਟ ਕੁਲਵੰਤ ਸਿੰਘ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ, ਜਿਥੋਂ ਤਿੰਨਾਂ ਜ਼ਖਮੀਆਂ ਨੂੰ ਪਟਿਆਲਾ ਰੈਫਰ ਕੀਤੇ ਜਾਣ ਦੀ ਸੂਚਨਾ ਮਿਲੀ ਹੈ।


Related News