ਦਰਦਨਾਕ ਸੜਕ ਹਾਦਸੇ ''ਚ 1 ਦੀ ਮੌਤ, 1 ਜ਼ਖ਼ਮੀ

Thursday, Sep 14, 2017 - 01:13 AM (IST)

ਦਰਦਨਾਕ ਸੜਕ ਹਾਦਸੇ ''ਚ 1 ਦੀ ਮੌਤ, 1 ਜ਼ਖ਼ਮੀ

ਫਾਜ਼ਿਲਕਾ(ਨਾਗਪਾਲ)-ਪਿੰਡ ਸ਼ਮਸ਼ਾਬਾਦ ਦੇ ਬੱਸ ਸਟੈਂਡ ਨੇੜੇ ਟਰੈਕਟਰ-ਟਰਾਲੀ ਨੂੰ ਕ੍ਰਾਸ ਕਰਦੇ ਸਮੇਂ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ 1 ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਕ ਔਰਤ ਜ਼ਖ਼ਮੀ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਗਿਆਨੋ ਬਾਈ ਅਤੇ ਉਸਦਾ ਬੇਟਾ ਸਤਨਾਮ ਸਿੰਘ ਵਾਸੀ ਪਿੰਡ ਤੇਜਾ ਰੁਹੇਲਾ ਬੀਤੀ ਸ਼ਾਮ ਲਗਭਗ 7.00 ਵਜੇ ਮੋਟਰਸਾਈਕਲ 'ਤੇ ਫਾਜ਼ਿਲਕਾ ਦਵਾਈ ਲੈਣ ਆ ਰਹੇ ਸਨ, ਜਦੋਂ ਸਤਨਾਮ ਸਿੰਘ ਨੇ ਪਿੰਡ ਸ਼ਮਸ਼ਾਬਾਦ ਦੇ ਬੱਸ ਸਟੈਂਡ ਦੇ ਨੇੜੇ ਅੱਗੇ ਜਾ ਰਹੀ ਟਰੈਕਟਰ-ਟਰਾਲੀ ਨੂੰ ਕ੍ਰਾਸ ਕਰਨ ਲਈ ਆਪਣਾ ਮੋਟਰਸਾਈਕਲ ਸੜਕ ਤੋਂ ਹੇਠਾਂ ਉਤਾਰਿਆ ਤਾਂ ਉਸਦੀ ਮਾਤਾ ਸੜਕ ਦੇ ਇਕ ਪਾਸੇ ਬੀਜੀ ਝੋਨੇ ਦੀ ਫਸਲ ਵੱਲ ਡਿੱਗ ਪਈ, ਜਦਕਿ ਸਤਨਾਮ ਸਿੰਘ ਅਤੇ ਉਸਦਾ ਮੋਟਰ ਸਾਈਕਲ ਸੜਕ ਵਾਲੇ ਪਾਸੇ ਡਿੱਗ ਗਏ, ਜਿਸ ਕਾਰਨ ਟਰਾਲੀ ਦਾ ਇਕ ਟਾਇਰ ਸਤਨਾਮ ਸਿੰਘ ਦੇ ਸਰੀਰ ਦੇ ਹੇਠਲੇ ਹਿੱਸੇ ਦੇ ਉਪਰੋਂ ਲੰਘ ਗਿਆ। ਟੱਕਰ ਹੋਣ ਤੋਂ ਬਾਅਦ ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿਥੋਂ ਸਤਨਾਮ ਸਿੰਘ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸਨੂੰ ਇਲਾਜ ਲਈ ਫਰੀਦਕੋਟ ਰੈਫ਼ਰ ਕਰ ਦਿੱਤਾ ਗਿਆ, ਜਿਥੇ ਉਸਦੀ ਮੌਤ ਹੋ ਗਈ।  ਥਾਣਾ ਸਦਰ ਪੁਲਸ ਦੇ ਏ. ਐੱਸ. ਆਈ. ਤਾਰਾ ਸਿੰਘ ਨੇ ਦੱਸਿਆ ਕਿ ਪੁਲਸ ਨੇ ਟਰੈਕਟਰ ਚਾਲਕ ਮਾਘ ਸਿੰਘ ਵਾਸੀ ਪਿੰਡ ਕਾਵਾਂ ਵਾਲੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। 


Related News