ਜਲੰਧਰ: ਪੀ. ਏ. ਪੀ. ਕੋਲ ਗੱਡੀ ਪਲਟਣ ਕਾਰਨ ਵਾਪਰਿਆ ਹਾਦਸਾ, 20 ਤੋਂ ਵੱਧ ਲੋਕ ਜ਼ਖਮੀ (ਤਸਵੀਰਾਂ)

08/20/2017 7:18:29 PM

ਜਲੰਧਰ/ਗੁਰਦਾਸਪੁਰ(ਸੋਨੂੰ)— ਜਲੰਧਰ ਦੇ ਚੌਗਿੱਟੀ ਅਤੇ ਪੀ. ਏ. ਪੀ. ਵਿਚਕਾਰ ਗੱਡੀ ਪਲਟਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਦੱਸਿਆ ਹੈ ਕਿ ਸ਼ਰਧਾਲੂਆਂ ਨਾਲ ਭਰੀ ਮਹਿੰਦਰਾ ਦੀ ਇਹ ਗੱਡੀ ਗੁਰਦਾਸਪੁਰ ਤੋਂ ਖਾਂਬੜਾ ਚਰਚ 'ਚ ਜਾ ਰਿਹਾ ਸੀ ਕਿ ਜਲੰਧਰ ਦੇ ਚੌਗਿੱਟੀ-ਪੀ. ਏ. ਪੀ. ਦੇ ਕੋਲ ਤੇਜ਼ ਬਾਰਿਸ਼ ਦੇ ਕਾਰਨ ਗੱਡੀ ਪਲਟ ਗਈ, ਜਿਸ ਦੇ ਕਾਰਨ 20 ਤੋਂ ਵੱਧ ਲੋਕਾਂ ਦੇ ਜ਼ਖਮੀ ਹੋ ਗਏ। ਜ਼ਖਮੀ ਹੋਏ ਲੋਕਾਂ 'ਚ ਬੱਚੇ ਵੀ ਸ਼ਾਮਲ ਹਨ। ਗਨੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ। ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਤੁਰੰਤ ਜ਼ਖਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।


Related News