ਸੜਕ ਹਾਦਸੇ ''ਚ 2 ਨੌਜਵਾਨਾਂ ਦੀ ਮੌਤ
Wednesday, Jun 19, 2019 - 11:53 PM (IST)

ਚੀਮਾ ਮੰਡੀ (ਗੋਇਲ)— ਦੇਰ ਸ਼ਾਮ ਪਿੰਡ ਬੀਰ ਕਲਾਂ ਵਿਖੇ ਸੁਨਾਮ ਮਾਨਸਾ ਮੇਨ ਰੋਡ 'ਤੇ ਹੋਏ ਇਕ ਭਿਆਨਕ ਸੜਕ ਹਾਦਸੇ 'ਚ ਮੋਟਰਸਾਇਕਲ ਸਵਾਰ 2 ਨੌਜਵਾਨਾਂ ਦੀ ਮੌਤ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪਿੰਡ ਹੋਡਲਾ ਕਲਾਂ ਜ਼ਿਲਾ ਮਾਨਸਾ ਦੇ ਇਹ ਨੌਜਵਾਨ ਕਰਨਵੀਰ ਸਿੰਘ ਤੇ ਲਵਪ੍ਰੀਤ ਸਿੰਘ ਜਿਨ੍ਹਾਂ ਦੀ ਉਮਰ ਤਕਰੀਬਨ 20, 22 ਸਾਲ ਸੀ, ਨੂੰ ਟਰਾਲੇ ਨੇ ਆਪਣੀ ਚਪੇਟ 'ਚ ਲੈ ਲਿਆ। ਮੌਕੇ 'ਤੇ ਹਾਜ਼ਰ ਵਿਅਕਤੀਆ ਨੇ ਦੱਸਿਆ ਕੀ ਹਾਦਸਾ ਬਹੁਤ ਹੀ ਭਿਆਨਕ ਤੇ ਦਿਲ ਦਹਿਲਾ ਦੇਣ ਵਾਲਾ ਸੀ।