ਅਣਪਛਾਤੇ ਵਾਹਨ ਨੇ ਰੇਹੜੀ ਚਾਲਕ ਨੂੰ ਮਾਰੀ ਟੱਕਰ, ਮੌਤ

Saturday, Nov 26, 2022 - 10:53 AM (IST)

ਅਣਪਛਾਤੇ ਵਾਹਨ ਨੇ ਰੇਹੜੀ ਚਾਲਕ ਨੂੰ ਮਾਰੀ ਟੱਕਰ, ਮੌਤ

ਲੁਧਿਆਣਾ (ਤਰੁਣ) : ਕਿਸੇ ਅਣਪਛਾਤੇ ਵਾਹਨ ਨੇ ਐਲੀਵੇਟਿਡ ਰੋਡ ’ਤੇ ਰੇਹੜੀ ਲੈ ਕੇ ਘਰ ਪਰਤ ਰਹੇ 25 ਸਾਲਾ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਰੇਹੜੀ ਚਾਲਕ ਲੱਕੀ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਲੱਕੀ ਮੇਨ ਸਬਜ਼ੀ ਮੰਡੀ ’ਚ ਫਲ ਵੇਚਣ ਦਾ ਕੰਮ ਕਰਦਾ ਸੀ। ਸ਼ੁੱਕਰਵਾਰ ਨੂੰ ਉਹ ਕੰਮ ’ਤੇ ਨਹੀਂ ਗਿਆ ਸੀ।

ਫੀਲਡਗੰਜ ਸਥਿਤ ਰੇਹੜੀ ਲੈਣ ਘਰੋਂ ਗਿਆ। ਉਹ ਮੰਡੀ ਤੋਂ ਘਰ ਰੇਹੜੀ ਲੈ ਕੇ ਪਰਤ ਰਿਹਾ ਸੀ ਤਾਂ ਐਲੀਵੇਟਿਡ ਰੋਡ ’ਤੇ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਫ਼ਰਾਰ ਹੋ ਗਿਆ। ਇਸ ਘਟਨਾ ’ਚ ਲੱਕੀ ਦਾ ਕਾਫੀ ਖੂਨ ਵਹਿ ਗਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਲੱਕੀ ਮੂਲ ਰੂਪ ਤੋਂ ਯੂ. ਪੀ. ਦਾ ਰਹਿਣ ਵਾਲਾ ਹੈ, ਜੋ ਵਿਆਹਿਆ ਹੋਇਆ ਹੈ, ਉਸ ਦੀ ਪਤਨੀ ਅਤੇ 2 ਬੱਚੇ ਯੂ. ਪੀ. ’ਚ ਹੀ ਹਨ। ਇਲਾਕਾ ਪੁਲਸ ਨੇ ਮ੍ਰਿਤਕ ਲੱਕੀ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News