ਬਲੈਰੋ ਪਿਕਅੱਪ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਦੌਰਾਨ ਇਕ ਜ਼ਖਮੀ

Monday, May 02, 2022 - 12:42 PM (IST)

ਬਲੈਰੋ ਪਿਕਅੱਪ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਦੌਰਾਨ ਇਕ ਜ਼ਖਮੀ

ਤਪਾ ਮੰਡੀ (ਮੇਸ਼ੀ, ਹਰੀਸ਼) : ਸੜਕੀ ਹਾਦਸਿਆਂ ਦਾ ਕਹਿਰ ਜਾਰੀ ਹੈ, ਜਿਸ ਦੇ ਦੌਰਾਨ ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇਅ 'ਤੇ ਪਿੰਡ ਮਹਿਤਾ ਸੜਕ ਕੋਲ ਬਲੈਰੋ ਪਿਕਅੱਪ ਅਤੇ ਸਵਿੱਫਟ ਕਾਰ ਦੀ ਆਹਮੋ-ਸਾਹਮਣੇ ਭਿਆਨਕ ਟੱਕਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬਲੈਰੋ ਪਿਕਅੱਪ ਗੱਡੀ ਦੇ ਡਰਾਈਵਰ ਲਖਵੀਰ ਸਿੰਘ ਪੁੱਤਰ ਧਰਮਪਾਲ ਆਪਣੀ ਬਲੈਰੋ ਪਿਕਅੱਪ ਗੱਡੀ ਵਿੱਚ ਏ. ਸੀ. ਛੱਡਣ ਲਈ ਲੁਧਿਆਣਾ ਤੋਂ ਬਠਿੰਡਾ ਜਾ ਰਿਹਾ ਸੀ ਤਾਂ ਸਾਹਮਣੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਉਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ।

ਇਸ ਕਾਰਨ ਬਲੈਰੋ ਪਿਕਅੱਪ ਗੱਡੀ ਪਲਟਦੀ ਹੋਈ ਖਤਾਨਾਂ ਵਿੱਚ ਜਾ ਡਿੱਗੀ। ਦੂਜੇ ਪਾਸੇ ਸਵਿੱਫਟ ਕਾਰ ਮਾਲਕਾਂ ਨੇ ਕਿਹਾ ਉਹ ਸਾਈਡ 'ਤੇ ਜਾ ਰਹੇ ਸਨ ਪਰ ਬਲੈਰੋ ਪਿਕਅੱਪ ਗੱਡੀ ਦੇ ਡਰਾਈਵਰ ਦੀ ਗਲਤੀ ਹੈ। ਜ਼ਖ਼ਮੀਂ ਬਲੈਰੋ ਗੱਡੀ ਡਰਾਈਵਰ ਲਖਵੀਰ ਸਿੰਘ ਨੂੰ ਐਂਬੂਲੈਂਸ ਰਾਹੀਂ ਤਪਾ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਦਾਖ਼ਲ ਕਰਵਾਇਆ ਗਿਆ ਹੈ, ਜੋ ਖ਼ਤਰੇ ਤੋਂ ਬਾਹਰ ਹੈ ਪਰ ਬਲੈਰੋ ਗੱਡੀ ਪਲਟਣ ਕਾਰਨ ਕਾਫ਼ੀ ਨੁਕਸਾਨ ਹੋ ਚੁੱਕਾ ਹੈ। 
 


author

Babita

Content Editor

Related News