ਇੰਡੀਕਾ ਕਾਰ ਦੀ ਟੱਕਰ ਨਾਲ ਐਕਟਿਵਾ ਸਵਾਰ ਕਾਂਗਰਸੀ ਆਗੂ ਦੀ ਮੌਤ

Monday, Dec 02, 2019 - 11:30 AM (IST)

ਇੰਡੀਕਾ ਕਾਰ ਦੀ ਟੱਕਰ ਨਾਲ ਐਕਟਿਵਾ ਸਵਾਰ ਕਾਂਗਰਸੀ ਆਗੂ ਦੀ ਮੌਤ

ਜਲੰਧਰ (ਮਹੇਸ਼)— ਹਾਥੀ ਗੇਟ ਸੋਫੀ ਪਿੰਡ ਕੋਲ ਚਿੱਟੇ ਰੰਗ ਦੀ ਇੰਡੀਕਾ ਕਾਰ ਦੀ ਟੱਕਰ ਨਾਲ ਐਕਟਿਵਾ ਸਵਾਰ ਕਾਂਗਰਸੀ ਆਗੂ ਦਵਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਸੋਫੀ ਪਿੰਡ (ਜਲੰਧਰ) ਗੰਭੀਰ ਤੌਰ 'ਤੇ ਜ਼ਖਮੀ ਹੋ ਗਏ। ਉਨ੍ਹਾਂ ਨੂੰ ਰਾਮਾ ਮੰਡੀ ਦੇ ਜੌਹਲ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਐਤਵਾਰ ਦੁਪਹਿਰ ਨੂੰ ਹੋਏ ਉਕਤ ਹਾਦਸੇ 'ਚ ਮਾਰੇ ਗਏ ਦਵਿੰਦਰ ਸਿੰਘ ਕਰੀਬ 70 ਸਾਲ ਦੇ ਸਨ।

ਮਿਲੀ ਜਾਣਕਾਰੀ ਮੁਤਾਬਕ ਜਿਉਂ ਹੀ ਉਹ ਸੋਫੀ ਪਿੰਡ ਮੋੜ ਤੋਂ ਆਪਣੀ ਐਕਟਿਵਾ 'ਤੇ ਨਿਕਲੇ ਤਾਂ ਤੇਜ਼-ਰਫਤਾਰ ਇੰਡੀਕਾ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਮਾਮਲੇ ਦੀ ਜਾਂਚ ਕਰ ਰਹੇ ਪਰਾਗਪੁਰ ਪੁਲਸ ਚੌਕੀ ਮੁਖੀ ਨਰਿੰਦਰ ਮੋਹਨ ਨੇ ਦੱਸਿਆ ਕਿ ਪੁਲਸ ਨੇ ਕਾਰ ਸਮੇਤ ਚਾਲਕ ਸਤਨਾਮ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਸਾਦਾ ਮੌਜਾ ਜ਼ਿਲਾ ਫਿਰੋਜ਼ਪੁਰ ਨੂੰ ਕਾਬੂ ਕਰਕੇ ਉਸ ਖਿਲਾਫ ਥਾਣਾ ਜਲੰਧਰ ਕੈਂਟ 'ਚ ਕੇਸ ਦਰਜ ਕਰ ਲਿਆ ਹੈ। ਕਾਰ ਚਾਲਕ ਤੋਂ ਹਾਦਸੇ ਨੂੰ ਲੈ ਕੇ ਪੁਲਸ ਪੁੱਛਗਿੱਛ ਕਰ ਰਹੀ ਹੈ। ਨਰਿੰਦਰ ਮੋਹਨ ਨੇ ਕਿਹਾ ਹੈ ਕਿ ਪੁਲਸ ਨੇ ਮ੍ਰਿਤਕ ਦਵਿੰਦਰ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਉਨ੍ਹਾਂ ਦੇ ਬੇਟੇ ਅਰਵਿੰਦਰ ਸਿੰਘ ਕੁਲਾਰ ਨੇ ਦੱਸਿਆ ਕਿ ਉਨ੍ਹਾਂ ਦੇ ਵਿਦੇਸ਼ ਰਹਿੰਦੇ ਭਰਾ ਕੁਲਦੇਵ ਸਿੰਘ ਕੁਲਾਰ ਦੇ ਆਉਣ 'ਤੇ ਹੀ ਪਿਤਾ ਦਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।


author

shivani attri

Content Editor

Related News