ਜ਼ੀਰਾ ਰੋਡ ''ਤੇ ਵਾਪਰੇ ਹਾਦਸੇ ''ਚ ਮੋਟਰਸਾਈਕਲ ਸਵਾਰ ਟੀਚਰ ਦੀ ਮੌਤ
Tuesday, Sep 03, 2019 - 12:58 PM (IST)

ਜ਼ੀਰਾ (ਸਤੀਸ਼) - ਜ਼ੀਰਾ ਤਲਵੰਡੀ ਰੋਡ 'ਤੇ ਪਿੰਡ ਸੇਖਵਾਂ ਨੇੜੇ ਉਸ ਸਮੇਂ ਦਰਦਨਾਕ ਹਾਦਸਾ ਵਾਪਰ ਗਿਆ, ਜਦੋਂ ਜ਼ੀਰਾ ਵਾਲੇ ਪਾਸੇ ਆ ਰਿਹਾ ਇਕ ਮੋਟਰਸਾਈਕਲ ਬੇਕਾਬੂ ਹੋ ਕੇ ਹਿਕ ਪੈਲੇਸ ਦੀ ਕੰਧ ਨਾਲ ਟਕਰਾ ਗਿਆ। ਪੈਲੇਸ ਦੀ ਕੰਧ ਨਾਲ ਟੱਕਰਾ ਜਾਣ ਕਾਰਨ ਮੋਟਰਸਾਈਤਲ ਸਵਾਰ ਨੌਜਵਾਨ ਮਾਸਟਰ ਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜਨ ਕੁਮਾਰ ਸ਼ਰਮਾ ਵਜੋਂ ਹੋਈ ਹੈ, ਜੋ ਸਰਕਾਰੀ ਸਕੂਲ ਖੇਮਕਰਨ ਦਾ ਮਾਸਟਰ ਸੀ। ਰਾਜਨ ਰੋਜਾਨਾਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਖੇਮਕਰਨ ਜਾਂਦਾ ਸੀ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਰਾਜਨ ਕੁਮਾਰ ਸ਼ਰਮਾ ਜਦੋਂ ਆਪਣੇ ਸ਼ਹਿਰ ਤਲਵੰਡੀ ਭਾਈ ਵਾਪਸ ਆ ਰਿਹਾ ਸੀ ਤਾਂ ਅਚਾਨਕ ਉਸ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ। ਸੰਤੁਲਨ ਵਿਗੜ ਜਾਣ ਕਾਰਨ ਉਸ ਦਾ ਮੋਟਰਸਾਈਕਲ ਇਕ ਪੈਲੇਸ ਦੀ ਕੰਧ ਨਾਲ ਟਕਰਾ, ਜਿਸ ਕਾਰਨ ਉਸ ਦੀ ਮੌਤ ਹੋ ਗਈ ।