ਮੋਗਾ: ਦਰਦਨਾਕ ਸੜਕ ਹਾਦਸੇ 'ਚ ਕਬੱਡੀ ਖਿਡਾਰੀ ਦੀ ਮੌਤ (ਵੀਡੀਓ)

Saturday, Jun 08, 2019 - 03:46 PM (IST)

ਮੋਗਾ (ਗੋਪੀ ਰਾਓਕੇ)—ਮੋਗਾ 'ਚ ਬੱਸ-ਕਾਰ ਦੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ਦੀਆਂ ਇਹ ਤਸਵੀਰਾਂ ਮੋਗਾ ਦੇ ਪਿੰਡ ਸਿੰਘਾਂ ਵਾਲਾ ਦੀਆਂ  ਹਨ, ਜਿਥੇ ਇਕ ਕਾਰ ਤੇ ਬੱਸ ਵਿਚਾਲੇ ਸਿੱਧੀ ਟੱਕਰ ਹੋ ਗਈ। ਹਾਦਸੇ 'ਚ ਕਾਰ ਸਵਾਰ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੋ ਜਣੇ ਜ਼ਖਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੱਸ ਦੇ ਅੰਦਰ ਤੱਕ ਫਸ ਗਈ, ਜਿਸਨੂੰ ਜੇਸੀਬੀ ਦੀ ਮਦਦ ਨਾਲ ਕੱਢਿਆ ਗਿਆ।

PunjabKesari

ਮ੍ਰਿਤਕ ਜਗਦੀਪ ਸਿੰਘ ਕਬੱਡੀ ਦਾ ਖਿਡਾਰੀ ਸੀ, ਜੋ ਦੋ ਸਾਥੀਆਂ ਨਾਲ ਆਪਣੇ ਕਿਸੇ ਰਿਸ਼ਤੇਦਾਰ ਨੂੰ ਦਿੱਲੀ ਏਅਰਪੋਰਟ 'ਤੇ ਛੱਡ ਕੇ ਆ ਰਿਹਾ ਸੀ, ਕਿ ਰਸਤੇ 'ਚ ਇਹ ਭਾਣਾ ਵਾਪਰ ਗਿਆ। 

PunjabKesari

ਉਧਰ ਮੌਕੇ 'ਤੇ ਪਹੁੰਚੀ ਪੁਲਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਰਸਤੇ 'ਚੋਂ ਹਟਾਇਆ ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ। ਜ਼ਖਮੀ ਵਿਅਕਤੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਕੁਝ ਸਥਿਰ ਦੱਸੀ ਜਾ ਰਹੀ ਹੈ।


author

Shyna

Content Editor

Related News