ਭਿਆਨਕ ਸੜਕ ਹਾਦਸੇ ’ਚ ਮਾਪਿਆਂ ਦੇ ਇੱਕਲੌਤੇ ਜਵਾਨ ਪੁੱਤ ਦੀ ਮੌਤ, ਕਾਰ ਦੇ ਉੱਡੇ ਪਰਖਚੇ

Friday, Dec 03, 2021 - 11:54 AM (IST)

ਭਿਆਨਕ ਸੜਕ ਹਾਦਸੇ ’ਚ ਮਾਪਿਆਂ ਦੇ ਇੱਕਲੌਤੇ ਜਵਾਨ ਪੁੱਤ ਦੀ ਮੌਤ, ਕਾਰ ਦੇ ਉੱਡੇ ਪਰਖਚੇ

ਤਲਵੰਡੀ ਭਾਈ (ਗੁਲਾਟੀ) : ਪਿੰਡ ਭੜਾਣਾ-ਖੋਸਾ ਦਲ ਸਿੰਘ ਰੋਡ 'ਤੇ ਵਾਪਰੇ ਇੱਕ ਜ਼ਬਰਦਸਤ ਸੜਕ ਹਾਦਸੇ ਵਿੱਚ ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤ ਦੀ ਮੌਤ ਹੋ ਜਾਣ ਦਾ ਦੁਖ਼ਦ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਦਲਜੀਤ ਸਿੰਘ ਉਮਰ 30 ਸਾਲ ਪੁੱਤਰ ਸ਼ਵਿੰਦਰ ਸਿੰਘ ਭੁੱਲਰ ਵਾਸੀ ਕਰਮੂੰਵਾਲਾ, ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ। 

ਪੜ੍ਹੋ ਇਹ ਵੀ ਖ਼ਬਰ -  ਵੱਡੀ ਖ਼ਬਰ: ਪਠਾਨਕੋਟ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਨੂੰ ਦਿੱਤੀਆਂ 2 ਹੋਰ ਗਰੰਟੀਆਂ

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦਲਜੀਤ ਸ਼ਰਾਬ ਦਾ ਠੇਕੇਦਾਰ ਸੀ। ਬੀਤੀ ਰਾਤ ਉਹ ਆਪਣੇ ਦਫ਼ਤਰ ਪਿੰਡ ਖੋਸਾ ਦਲ ਸਿੰਘ ਤੋਂ ਰਾਤ ਕਰੀਬ 10 ਵਜੇਂ ਪਿੰਡ ਭੜਾਣਾ ਨੂੰ ਆਪਣੀ ਗੱਡੀ ’ਚ ਸਵਾਰ ਹੋ ਕੇ ਪਰਤ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਗੱਡੀ ਬੇਕਾਬੂ ਹੋ ਗਈ, ਜਿਸ ਕਾਰਨ ਉਹ ਇਕ ਦਰਖ਼ਤ ਨਾਲ ਜਾ ਟਕਰਾਈ ਅਤੇ ਇਹ ਭਿਆਨਕ ਹਾਦਸਾ ਵਾਪਰ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਉਕਤ ਕਾਰ ਦੂਰ ਖੇਤਾਂ ਵਿੱਚ ਜਾ ਵੜੀ। ਮ੍ਰਿਤਕ ਇੱਕ ਢਾਈ ਸਾਲ ਬੱਚੀ ਦਾ ਪਿਤਾ ਸੀ ਅਤੇ ਉਹ ਆਪਣੇ ਮਾਪਿਆਂ ਦਾ ਵੀ ਇਕਲੌਤਾਂ ਪੁੱਤਰ ਸੀ। ਪੁੱਤਰ ਦੀ ਮੌਤ ਹੋਣ ’ਤੇ ਪਰਿਵਾਰ ’ਚ ਚੀਕ-ਚਿਹਾੜਾ ਪੈ ਗਿਆ। 

ਪੜ੍ਹੋ ਇਹ ਵੀ ਖ਼ਬਰ - ਵੱਡੀ ਵਾਰਦਾਤ : ਦੋਸਤ ਦਾ ਜਨਮ ਦਿਨ ਮਨਾਉਣ ਅੰਮ੍ਰਿਤਸਰ ਗਏ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆਂ (ਵੀਡੀਓ)


author

rajwinder kaur

Content Editor

Related News