ਸੜਕ ਹਾਦਸੇ ''ਚ ਇਕ ਗੰਭੀਰ ਜ਼ਖਮੀ
Saturday, Mar 24, 2018 - 06:35 PM (IST)

ਚੌਕ ਮਹਿਤਾ (ਕੈਪਟਨ) : ਸਥਾਨਕ ਕਸਬਾ ਚੌਕ ਮਹਿਤਾ ਵਿਖੇ ਸ੍ਰੀ ਹਰਗੋਬਿੰਦਪੁਰ ਸਾਹਿਬ ਰੋਡ 'ਤੇ ਪੈਟਰੋਲ ਪੰਪ ਨਜ਼ਦੀਕ ਹੋਏ ਸੜਕ ਹਾਦਸੇ ਵਿਚ ਇਕ ਨੌਜਵਾਨ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਪੁੱਤਰ ਈਸ਼ਵਰ ਸਿੰਘ ਪਿੰਡ ਜਾਦਪੁਰ (ਗੁਰਦਾਸਪੁਰ) ਆਪਣੀ ਡੱਸਟਰ ਗੱਡੀ 'ਤੇ ਕਸਬਾ ਚੌਕ ਮਹਿਤਾ ਵੱਲੋਂ ਘੁਮਾਣ ਵਾਲੀ ਸਾਈਡ ਨੂੰ ਜਾ ਰਿਹਾ ਸੀ ਜਦੋਂ ਉਹ ਪੈਟਰੋਲ ਪੰਪ ਕੋਲ ਪੁੱਜਾ ਤਾਂ ਗੱਡੀ ਤੇਜ਼ ਰਫਤਾਰ ਹੋਣ ਕਾਰਨ ਅੱਗੇ ਜਾ ਰਹੇ ਰਿਕਸ਼ੇ ਨੂੰ ਸਾਈਡ ਮਾਰਨ ਤੋਂ ਬਾਅਦ ਸੜਕ ਕਿਨਾਰੇ ਰੁੱਖਾਂ ਨਾਲ ਜਾ ਟਕਰਾਈ।
ਹਾਦਸੇ 'ਚ ਗੁਰਮੀਤ ਸਿੰਘ ਮੱਥੇ ਅਤੇ ਨੱਕ ਤੇ ਸੱਟਾਂ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ।ਜਿਸ ਨੂੰ ਤੁਰੰਤ 108 ਐਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ।ਰਿਕਸ਼ੇ 'ਤੇ ਬੈਠੀਆਂ ਸਵਾਰੀਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਹਨ।