ਸੜਕ ਹਾਦਸੇ ''ਚ ਔਰਤ ਦੀ ਮੌਤ
Sunday, Nov 19, 2017 - 06:55 PM (IST)

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਹਲਕਾ ਸਾਹਨੇਵਾਲ 'ਚ ਪੈਂਦੇ ਪਿੰਡ ਮਿਆਣੀ ਵਿਖੇ ਬੱਸ 'ਚ ਚੜ੍ਹਨ ਜਾ ਰਹੀ ਔਰਤ ਊਸ਼ਾ ਰਾਣੀ (45) ਦੁੱਧ ਵਾਲੇ ਟੈਂਪੂ ਦੀ ਚਪੇਟ ਵਿਚ ਆ ਗਈ ਜਿਸ ਕਾਰਨ ਉਸਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਊਸ਼ਾ ਰਾਣੀ ਜੋ ਕਿ ਪਿੰਡ ਮਿਆਣੀ ਦੀ ਰਹਿਣ ਵਾਲੀ ਸੀ ਅਤੇ ਇਕ ਫੈਕਟਰੀ 'ਚ ਕੰਮ ਕਰਦੀ ਸੀ। ਬੀਤੇ ਦਿਨੀਂ ਜਦੋਂ ਉਹ ਫੈਕਟਰੀ ਦੀ ਬੱਸ 'ਚ ਚੜ੍ਹਨ ਜਾ ਰਹੀ ਸੀ ਤਾਂ ਦੁੱਧ ਦੀ ਢੋਆ-ਢੁਆਈ ਕਰਨ ਵਾਲੀ ਗੱਡੀ ਉਸ ਉਪਰ ਜਾ ਚੜ੍ਹੀ। ਜ਼ਖ਼ਮੀ ਹਾਲਤ 'ਚ ਉਸਨੂੰ ਹਸਪਤਾਲ ਲਿਆਂਦਾ ਗਿਆ ਪਰ ਉਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦੀ ਹੋਈ ਦਮ ਤੋੜ ਗਈ।
ਕੂੰਮਕਲਾਂ ਪੁਲਸ ਵਲੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤਾ ਗਈ ਹੈ ਜਦਕਿ ਦੁੱਧ ਵਾਲੇ ਟੈਂਪੂ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।