ਭਿਆਨਕ ਸੜਕ ਹਾਦਸੇ ਵਿਚ ਪੁਲਸ ਮੁਲਾਜ਼ਮ ਦੀ ਮੌਤ

Tuesday, Sep 19, 2017 - 07:43 PM (IST)

ਭਿਆਨਕ ਸੜਕ ਹਾਦਸੇ ਵਿਚ ਪੁਲਸ ਮੁਲਾਜ਼ਮ ਦੀ ਮੌਤ

ਫਤਿਹਗੜ੍ਹ ਚੂੜੀਆਂ (ਬਿਕਰਮਜੀਤ, ਸਾਰੰਗਲ) : ਇੱਥੋਂ ਦੇ ਨਜ਼ਦੀਕੀ ਪਿੰਡ ਪਿੰਡੀ ਵਿਖੇ ਸੜਕ ਹਾਦਸੇ 'ਚ ਇਕ ਪੁਲਸ ਮੁਲਾਜ਼ਮ ਦੀ ਮੌਤ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਬੀਰ ਸਿੰਘ (46) ਪੁੱਤਰ ਚਰਨ ਸਿੰਘ ਵਾਸੀ ਗੋਲਡਨ ਐਵੇਨਿਊ ਫਤਿਹਗੜ੍ਹ ਚੂੜੀਆਂ ਜੋ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕੱਥੂਨੰਗਲ ਤੋਂ ਡਿਊਟੀ ਕਰਕੇ ਘਰ ਵਾਪਿਸ ਆ ਰਿਹਾ ਸੀ ਅਤੇ ਜਦੋਂ ਉਹ ਫਤਿਹਗੜ੍ਹ ਚੂੜੀਆਂ ਦੇ ਨੇੜਲੇ ਪਿੰਡ ਪਿੰਡੀ ਵਿਖੇ ਪਹੁੰਚਿਆ ਤਾਂ ਕਿਸੇ ਅਣਪਛਾਤੇ ਵਾਹਨ ਨਾਲ ਜ਼ਬਰਦਸਤ ਟੱਕਰ ਵੱਜਣ ਕਰਕੇ ਪੁਲਸ ਮੁਲਾਜ਼ਮ ਜਸਬੀਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਫਤਿਹਗੜ੍ਹ ਚੂੜੀਆਂ ਤੋਂ ਰੈਪਿਡ ਪੁਲਸ ਫੋਰਸ ਉਕਤ ਸਥਾਨ 'ਤੇ ਪਹੁੰਚੀ, ਜਿਸ ਤੋਂ ਬਾਅਦ ਮ੍ਰਿਤਕ ਜਸਬੀਰ ਸਿੰਘ ਨੂੰ ਕਮਿਊਨਟੀ ਹੈਲਥ ਸੈਂਟਰ ਫਤਿਹਗੜ੍ਹ ਚੂੜੀਆਂ ਵਿਖੇ ਲਿਆਂਦਾ ਗਿਆ। ਪੁਲਸ ਵੱਲੋਂ ਮ੍ਰਿਤਕ ਜਸਬੀਰ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਦਿੱਤੀ ਗਈ ਹੈ।


Related News