ਗਲਤ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਇਨੋਵਾ ਦੀ ਟੱਕਰ ਨਾਲ ਪਲਟੀ ਬੋਲੈਰੋ
Monday, Jun 18, 2018 - 11:06 AM (IST)

ਜਲੰਧਰ (ਸੁਧੀਰ) — ਕਪੂਰਥਲਾ ਚੌਕ ਨੇੜੇ ਦੇਰ ਰਾਤ ਉਸ ਸਮੇਂ ਹੰਗਾਮਾ ਹੋ ਗਿਆ ਜਦ ਗਲਤ ਸਾਈਡ ਤੋਂ ਆ ਰਹੀ ਇਕ ਤੇਜ ਰਫਤਾਰ ਇਨੋਵਾ ਗੱਡੀ ਦੇ ਡਰਾਈਵਰ ਨੇ ਬੋਲੈਰੋ ਗੱਡੀ ਨੂੰ ਪਿੱਛਿਓ ਆ ਕੇ ਟੱਕਰ ਮਾਰ ਦਿੱਤੀ। ਇਸ ਦੌਰਾਨ ਬੋਰੈਲੋ ਦੇ ਚਾਲਕ ਨੇ ਗੱਡੀ ਤੋਂ ਕਾਬੂ ਗੁਆ ਲਿਆ ਤੇ ਗੱਡੀ ਸੜਕ 'ਤੇ ਪਲਟ ਗਈ। ਘਟਨਾ ਤੋਂ ਬਾਅਦ ਇਨੋਵਾ ਦਾ ਡਰਾਈਵਰ ਗੱਡੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ।
ਮੌਕੇ 'ਤੇ ਮੌਜੂਦ ਲੋਕਾਂ ਨੇ ਬੋਲੈਰੋ ਗੱਡੀ ਦੇ ਚਾਲਕ ਨੂੰ ਗੱਡੀ 'ਚੋਂ ਬਾਹਰ ਕੱਢਿਆ ਤੇ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕੀਤਾ। ਪੀ. ਸੀ. ਆਰ. ਕਰਮੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਇਨੋਵਾ ਦੀ ਸੜਕ 'ਤੇ ਡਿੱਗੀ ਅੰਮ੍ਰਿਤਸਰ ਦੀ ਨੰਬਰ ਪਲੇਟ ਮਿਲ ਗਈ। ਉਸ ਨੂੰ ਪੁਲਸ ਨੇ ਕਬਜ਼ੇ 'ਚ ਲੈ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਡਾਲਾ ਚੌਕ ਨਿਵਾਸੀ ਗੋਲਡੀ ਨੇ ਦੱਸਿਆ ਕਿ ਉਹ ਨਕੋਦਰ ਚੌਕ ਵਲੋਂ ਕਪੂਰਥਲਾ ਚੌਕ ਆ ਰਿਹਾ ਸੀ ਕਿ ਉਕਤ ਹਾਦਸਾ ਹੋ ਗਿਆ ਪਰ ਉਹ ਬਾਲ-ਬਾਲ ਬੱਚ ਗਿਆ।