ਦੋ ਕਾਰਾਂ ਦੀ ਟੱਕਰ ''ਚ ਕਾਰ ਸਵਾਰਾਂ ਸਮੇਤ 5 ਜ਼ਖਮੀ
Wednesday, Dec 19, 2018 - 03:13 PM (IST)

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ, ਪਵਨ ਤਨੇਜਾ, ਖੁਰਾਣਾ) - ਬੀਤੀ ਰਾਤ ਸ੍ਰੀ ਮੁਕਤਸਰ ਸਾਹਿਬ-ਜਲਾਲਾਬਾਦ ਰੋਡ ਸਥਿਤ ਪਿੰਡ ਬਧਾਈ ਨੇੜੇ ਦੋ ਕਾਰਾਂ ਦੀ ਆਪਸ 'ਚ ਟੱਕਰ ਹੋਣ ਨਾਲ ਕਾਰ ਸਵਾਰ ਸਮੇਤ 5 ਲੋਕ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ। ਇਸ ਹਾਦਸੇ ਕਾਰਨ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।
ਜਾਣਕਾਰੀ ਅਨੁਸਾਰ ਇਕ ਰਿਡੀਜ਼ ਕਾਰ ਨੰਬਰ ਪੀ. ਬੀ. 19 ਡੀ- 8606 ਜਲਾਲਾਬਾਦ ਤੋਂ ਵਾਇਆ ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਤਪਾ ਮੰਡੀ ਜਾ ਰਹੀ ਸੀ ਅਤੇ ਦੂਜੀ ਕਾਰ ਐੱਮ. ਪੀ. 09 ਸੀ. ਐੱਨ. -0160 ਸ੍ਰੀ ਮੁਕਤਸਰ ਸਾਹਿਬ ਤੋਂ ਪਿੰਡ ਬਧਾਈ ਜਾ ਰਿਹਾ ਸੀ, ਜਿਸ ਨੂੰ ਰਾਜਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਚਲਾ ਰਿਹਾ ਸੀ। ਦੋਵਾਂ ਕਾਰਾਂ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰਾਂ 'ਚ ਸਵਾਰ ਚਾਰ ਲੋਕ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ ਅਤੇ ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ। ਹਾਦਸੇ 'ਚ ਕਾਰ ਸਵਾਰ ਗੌਰੇ ਅਤੇ ਗਗਨ ਦੀ ਲੱਤ ਟੁੱਟ ਗਈ ਜਦਕਿ ਅਮ੍ਰਿੰਤ ਲਾਲ ਦੇ ਗੰਭੀਰ ਸੱਟ ਵੱਜਣ ਕਾਰਨ ਉਸ ਨੂੰ ਬਠਿੰਡਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।