ਸੜਕ ਹਾਦਸੇ ''ਚ ਮਾਮੇ-ਭਾਣਜੇ ਦੀ ਮੌਤ
Monday, Oct 14, 2019 - 04:59 PM (IST)

ਪਟਿਆਲਾ,(ਬਲਜਿੰਦਰ) : ਸਰਹਿੰਦ ਰੋਡ 'ਤੇ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ, ਜਿਸ ਕਾਰਣ ਮਾਮੇ-ਭਾਣਜੇ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ 28 ਸਾਲਾ ਭਾਣਜੇ ਮਲਕੀਤ ਸਿੰਘ ਵਾਸੀ ਕਸਿਆਣਾ ਤੇ ਮਾਮਾ ਰਾਜਿੰਦਰ ਸਿੰਘ ਉਰਫ ਬੱਬੂ ਉਮਰ ਦੀ ਇਸ ਹਾਦਸੇ ਦੌਰਾਨ ਮੌਕੇ 'ਤੇ ਮੌਤ ਹੋ ਗਈ। ਰਾਜਿੰਦਰ ਸਿੰਘ ਸ਼ਹਿਰ ਦੇ ਤਫੱਜ਼ਲਪੁਰਾ ਇਲਾਕੇ ਦਾ ਰਹਿਣ ਵਾਲਾ ਸੀ, ਜੋ ਕਿ ਆਪਣੇ ਭਾਣਜੇ ਮਲਕੀਤ ਸਿੰਘ ਦੇ ਘਰ ਬੇਟਾ ਹੋਣ ਦੀ ਵਧਾਈ ਦੇਣ ਗਿਆ ਸੀ। ਰਾਤ ਨੂੰ ਮਲਕੀਤ ਸਿੰਘ ਆਪਣੇ ਮਾਮੇ ਨੂੰ ਤਫੱਜ਼ਲਪੁਰਾ ਛੱਡਣ ਜਾ ਰਿਹਾ ਸੀ ਕਿ ਰਸਤੇ 'ਚ ਉਨ੍ਹਾਂ ਦੇ ਮੋਟਰਸਾਈਕਲ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਜਿਸ ਦੌਰਾਨ ਦੋਵਾਂ ਦੀ ਮੌਕੇ 'ਤੇ ਮੌਤ ਹੋ ਗਈ।