ਆਈ. ਟੀ. ਆਈ. ਤੋਂ ਕਾਲਜ ਰੋਡ ਤਕ ਕੀਤਾ ਗਿਆ ਪੈੱਚ ਵਰਕ ਸਿਰਫ ਕਾਗਜ਼ਾਂ ਤਕ ਸੀਮਿਤ : ਬੁੱਧ ਰਾਮ
Monday, Dec 04, 2017 - 04:01 PM (IST)
ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੀ ਆਈ. ਟੀ. ਆਈ. ਚੌਕ ਤੋਂ ਗੁਰੂ ਨਾਨਕ ਕਾਲਜ ਸੜਕ ਦੀ ਖਸਤਾ ਹਾਲਤ ਸੰਬੰਧੀ ਮੌਜੂਦਾ ਸਥਿਤੀ ਜਾਣਨ ਲਈ ਸੂਚਨਾ ਅਧਿਕਾਰ ਕਮਿਸ਼ਨ ਵਲੋਂ ਪ੍ਰਾਪਤ ਕੀਤੀ ਗਈ ਰਿਪੋਰਟ ਅਨੁਸਾਰ ਅਗਸਤ 2016 ਨੂੰ 3 ਲੱਖ 52 ਹਜ਼ਾਰ 827 ਰੁਪਏ ਦੀ ਲਾਗਤ ਨਾਲ ਪੰਜਾਬ ਮੰਡੀ ਬੋਰਡ ਵੱਲੋਂ ਸੜਕ ਤੇ ਪੈੱਚ ਵਰਕ ਦਾ ਕੰਮ ਕਰਵਾਇਆ ਗਿਆ ਸੀ, ਜਿਸਦੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ 'ਤੇ ਟਿੱਪਣੀ ਕਰਦਿਆਂ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਓਪਰੋਕਤ ਸੜਕ ਦੀ ਤਰਸਯੋਗ ਹਾਲਤ ਦਾ ਨਰਕ ਪਿਛਲੇ 17 ਮਹੀਨਿਆ ਤੋਂ ਸ਼ਹਿਰ ਦੇ ਲੋਕ ਭੁਗਤ ਰਹੇ ਹਨ।
ਸੜਕ ਦੀ ਹਾਲਤ ਤੋਂ ਇੰਝ ਜਾਪਦਾ ਹੈ ਕਿ ਇਹ ਪੈੱਚ ਵਰਕ ਕਾਗਜ਼ਾਂ 'ਚ ਕੀਤਾ ਗਿਆ ਹੈ ਤੇ ਇਸ ਤੋਂ ਸਪਸ਼ੱਟ ਹੈ ਕਿ ਕਿਸ ਤਰ੍ਹਾਂ ਅਧਿਕਾਰੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।|ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ 'ਚ ਸੜਕ ਦੀ ਹਾਲਤ ਲਈ ਵਾਰ-ਵਾਰ ਉੱਚ ਅਧਿਕਾਰੀਆਂ ਦੇ ਧਿਆਨ 'ਚ ਅਨੇਕਾਂ ਪੱਤਰ ਲਿਖੇ ਗਏ ਪਰ ਇਸਦੇ ਸੁਧਾਰ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।|ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੜਕ ਦਾ ਨਿਰਮਾਣ ਤੁੰਰਤ ਕਰਵਾਇਆ ਜਾਵੇ ਅਤੇ ਵਿਭਾਗ ਵੱਲੋਂ ਕਰਵਾਏ ਗਏ ਪੈੱਚ ਵਰਕ ਕੰਮ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਵਿਧਾਨ ਸਭਾ ਸੈਸ਼ਨ ਦੌਰਾਨ ਵੀ ਇਹ ਮੁੱਦਾ ਉਠਾਇਆ ਗਿਆ ਸੀ ਪਰ ਸੈਸ਼ਨ ਦਾ ਸਮਾਂ ਘੱਟ ਹੋਣ ਕਾਰਨ ਉਨ੍ਹਾਂ ਦੀ ਆਵਾਜ਼ ਦੱਬ ਕੇ ਰਹਿ ਗਈ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦੀ ਹਰ ਮੁਸ਼ਕਲ ਦੇ ਹੱਲ ਲਈ ਉਹ ਹਮੇਸ਼ਾ ਆਵਾਜ਼ ਬੁਲੰਦ ਕਰਦੇ ਰਹਿਣਗੇ। ਇਸ ਮੌਕੇ ਜ਼ਿਲਾ ਪ੍ਰਧਾਨ ਗੁਰਵਿੰਦਰ ਸਿੰਘ, ਵਿਸ਼ਾਲ ਸੂਦ, ਸੰਦੀਪ ਕੁਮਾਰ, ਬਲਵਿੰਦਰ ਔਲਖ, ਜਸਵਿੰਦਰ ਸਿੰਘ ਜੱਸਾ ਆਦਿ ਹਾਜ਼ਰ ਸਨ।
ਕੀ ਕਹਿਣਾ ਹੈ ਵਿਭਾਗ ਦੇ ਐਕਸੀਅਨ ਜਸਵਿੰਦਰ ਸਿੰਘ ਮਾਨ ਦਾ
ਜਸਵਿੰਦਰ ਸਿੰਘ ਮੁਤਾਬਕ ਵਿਭਾਗ ਵਲੋਂ ਇਕ ਮਹੀਨੇ ਦੇ ਟੈਂਡਰ ਨੋਟਿਸ ਤੇ ਬਾਲਾ ਜੀ ਕਸੰਟਰਕਸ਼ਨ ਕੰਪਨੀ ਸਰਦੂਲਗੜ੍ਹ ਰਾਹੀਂ 9 ਅਗਸਤ 2016 ਨੂੰ ਇਕ ਟੇਂਡਰ ਅਨੁਸਾਰ ਉਪਰੋਕਤ ਸੜਕ ਦਾ ਪ੍ਰਵਾਨਿਤ ਡੀ.ਐੱਨ. ਆਈ. ਟੀ. ਰੇਟ ਤੇ ਨਿਰਮਾਣ ਕਰਵਾਇਆ ਗਿਆ ਹੈ।
