ਉਦਯੋਗ ਮਹਿਕਮੇ ਵੱਲੋਂ ''ਰਾਈਟ ਟੂ ਬਿਜ਼ਨੈੱਸ'' ਐਕਟ ਤਹਿਤ ਰਜਿਸਟ੍ਰੇਸ਼ਨ ਮੁਹਿੰਮ ਦੀ ਸ਼ੁਰੂਆਤ

11/25/2020 5:55:40 PM

ਚੰਡੀਗੜ੍ਹ : ਉਦਯੋਗ ਅਤੇ ਵਣਜ ਮਹਿਕਮਾ, ਪੰਜਾਬ ਵੱਲੋਂ ਗਲੋਬਲ ਅਲਾਇੰਸ ਫਾਰ ਮਾਸ ਐਂਟਰਪ੍ਰਿਨਾਰਸ਼ਿਪ (ਜੀ. ਏ.ਐਮ. ਈ.) ਦੀ ਭਾਈਵਾਲੀ ਨਾਲ ਰਾਈਟ ਟੂ ਬਿਜ਼ਨੈੱਸ ਐਕਟ-2020 ਤਹਿਤ 2 ਮਹੀਨੇ ਚੱਲਣ ਵਾਲੀ ਐਮ. ਐਸ. ਐਮ. ਈ. ਰਜਿਸਟ੍ਰੇਸ਼ਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਦਯੋਗ ਮਹਿਕਮੇ ਦੇ ਬੁਲਾਰੇ ਨੇ ਦੱਸਿਆ ਕਿ ਪਿਛਲੇ ਹਫ਼ਤੇ ਜੀ. ਏ. ਐਮ. ਈ. ਹਫ਼ਤੇ ਦੌਰਾਨ ਲੁਧਿਆਣਾ ਜ਼ਿਲ੍ਹਾ ਤੋਂ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਅਤੇ ਇਹ ਮੁਹਿੰਮ ਹੌਲੀ-ਹੌਲੀ ਸੂਬੇ ਭਰ 'ਚ ਚਲਾਈ ਜਾਵੇਗੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਉਦਯੋਗਿਕ ਐਸੋਸੀਏਸ਼ਨਾਂ, ਪ੍ਰਮੁੱਖ ਉੱਦਮੀਆਂ, ਐਨ. ਜੀ. ਓਜ਼, ਨੀਤੀ ਘਾੜਿਆਂ ਸਮੇਤ ਮੁੱਖ ਭਾਈਵਾਲਾਂ ਨਾਲ ਇੱਕ ਵੈਬੀਨਾਰ ਆਯੋਜਿਤ ਕੀਤਾ ਗਿਆ, ਜਿਸ 'ਚ ਉਨ੍ਹਾਂ ਨੂੰ ਰਾਈਟ ਟੂ ਬਿਜ਼ਨੈੱਸ ਐਕਟ ਤਹਿਤ ਜਾਣਕਾਰੀ ਦਿੱਤੀ ਗਈ। ਪੰਜਾਬ ਸਰਕਾਰ ਵੱਲੋਂ ਹਾਲ ਹੀ 'ਚ ਰਾਈਟ ਟੂ ਬਿਜ਼ਨੈੱਸ ਐਕਟ ਨੋਟੀਫਾਈ ਕੀਤਾ ਗਿਆ, ਜੋ ਨਵੇਂ ਸ਼ਾਮਲ ਕੀਤੇ ਐਮ. ਐਸ. ਐਮ. ਈਜ਼ ਲਈ ਸਵੈ-ਘੋਸ਼ਣਾ ਸਬੰਧੀ ਇੱਕ ਸੌਖੀ ਪ੍ਰਕਿਰਿਆ ਦੀ ਪੇਸ਼ਕਸ਼ ਕਰਦਾ ਹੈ ਅਤੇ ਉਨ੍ਹਾਂ ਨੂੰ 3.5 ਸਾਲਾਂ ਲਈ ਸੂਬੇ 'ਚ ਸਥਾਪਿਤ ਅਤੇ ਸੰਚਾਲਨ ਲਈ ਲੋੜੀਂਦੀਆਂ ਪ੍ਰਵਾਨਗੀਆਂ ਅਤੇ ਨਿਰੀਖਣਾਂ ਤੋਂ ਛੋਟ ਦਿੰਦਾ ਹੈ। 


Babita

Content Editor

Related News