ਰਾਈਫਲ ਚੋਰੀ ਕਰਨ ’ਤੇ ਮਾਮਲਾ ਦਰਜ

Thursday, Jun 28, 2018 - 05:21 AM (IST)

ਰਾਈਫਲ ਚੋਰੀ ਕਰਨ ’ਤੇ ਮਾਮਲਾ ਦਰਜ

ਤਰਨਤਾਰਨ,  (ਰਾਜੂ)-  ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਰਾਈਫਲ ਚੋਰੀ ਕਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਜਾਣਕਾਰੀ ਅਨੁਸਾਰ ਮੁਦਈ ਸਰਦੂਲ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਬੱਚਡ਼ੇ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਸ ਨੇ ਆਪਣੀ ਰਾਈਫਲ ਡਬਲ ਬੈਰਲ 12 ਬੋਰ ਨੰਬਰੀ 30476-14 ਕਮਰੇ ’ਚ ਕਿੱਲੀ ਨਾਲ ਟੰਗੀ ਹੋਈ ਸੀ, ਜਿਸ ਨੂੰ ਅਣਪਛਾਤਾ ਵਿਅਕਤੀ ਚੋਰੀ ਕਰ ਕੇ ਲੈ ਗਿਆ ਹੈ। ਉਹ ਹੁਣ ਤੱਕ ਆਪਣੇ ਤੌਰ ’ਤੇ ਆਪਣੀ ਰਾਈਫਲ ਦੀ ਭਾਲ ਕਰਦਾ ਰਿਹਾ ਪਰ ਉਹ ਨਹੀਂ ਮਿਲੀ। ਇਸ ਸਬੰਧੀ ਤਫਤੀਸ਼ੀ ਅਫਸਰ ਏ. ਐੱਸ. ਆਈ. ਜਗਬੰਸ ਸਿੰਘ ਨੇ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।


Related News