ਹਾਈਡਲ ਚੈਨਲ ਨਹਿਰ ਕਿਨਾਰੇ ਲੱਗੀ ਰੇਲਿੰਗ ਟੁੱਟੀ, ਹਾਦਸਿਆਂ ਦਾ ਵਧਿਆ ਖਤਰਾ

Saturday, Aug 12, 2017 - 12:30 AM (IST)

ਹਾਈਡਲ ਚੈਨਲ ਨਹਿਰ ਕਿਨਾਰੇ ਲੱਗੀ ਰੇਲਿੰਗ ਟੁੱਟੀ, ਹਾਦਸਿਆਂ ਦਾ ਵਧਿਆ ਖਤਰਾ

ਪਠਾਨਕੋਟ/ਮਾਧੋਪੁਰ,   (ਸ਼ਾਰਦਾ, ਜੱਗੀ)-  ਮਾਧੋਪੁਰ 'ਚ ਯੂ. ਬੀ. ਡੀ. ਸੀ. ਹਾਈਡਲ ਚੈਨਲ ਨਹਿਰ ਦੇ ਕਿਨਾਰੇ ਲੱਗੀ ਰੇਲਿੰਗ ਨੂੰ ਟੁੱਟੇ ਹੋਏ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਬੰਧਿਤ ਵਿਭਾਗ ਨੇ ਇਸ ਵੱਲ ਪਹਿਲ ਦੇਣਾ ਮੁਨਾਸਿਬ ਨਹੀਂ ਸਮਝਿਆ। ਇਸ ਨਾਲ ਹਾਦਸਿਆਂ ਦਾ ਖਤਰਾ ਬਣਿਆ ਹੋਇਆ ਹੈ। 
ਸਥਾਨਕ ਲੋਕਾਂ ਭਾਰਤ ਭੂਸ਼ਣ, ਅਸ਼ੋਕ ਕੁਮਾਰ ਤੇ ਦਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਨਹਿਰ 'ਤੇ ਬਣੇ ਪੁਲ ਤੋਂ ਪ੍ਰਤੀਦਿਨ ਸੈਂਕੜੇ ਲੋਕ ਆਪਣੀ ਰੁਟੀਨ ਦੀਆਂ ਜ਼ਰੂਰਤਾਂ ਲਈ ਪੈਦਲ ਨਿਕਲਦੇ ਹਨ ਪਰ ਨਹਿਰ ਦੇ ਕਿਨਾਰੇ ਰੇਲਿੰਗ ਨਾ ਹੋਣ ਕਾਰਨ ਹਰ ਸਮੇਂ ਖਤਰੇ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਟੁੱਟੀ ਰੇਲਿੰਗ ਤੁਰੰਤ ਦਰੁਸਤ ਕਰਵਾਈ ਜਾਵੇ। 


Related News