ਜਦੋਂ ਦੁਕਾਨ 'ਚ ਵੜੀ ਸਵਾਰੀਆਂ ਨਾਲ ਭਰੀ ਤੇਜ਼ ਰਫਤਾਰ ਬੱਸ

07/24/2019 6:51:25 PM

ਜ਼ੀਰਾ (ਸਤੀਸ਼ ਵਿੱਜ) : ਟਾਈਮ ਚੁੱਕਣ ਯਾਨੀ ਕਿ ਦੂਜੀਆਂ ਬਸਾਂ ਤੋਂ ਪਹਿਲਾਂ ਪਹੁੰਚ ਕੇ ਸਵਾਰੀ ਚੁੱਕਣ ਦੀ ਦੌੜ 'ਚ ਨਿੱਜੀ ਬਸਾਂ ਦੇ ਕਰਿੰਦੇ ਕਿੰਨੀ ਲਾਪਰਵਾਹੀ ਵਰਤਦੇ ਹਨ, ਇਸਦੀ ਇਕ ਹੋਰ ਮਿਸਾਲ ਜ਼ੀਰਾ ਵਿਖੇ ਦੇਖਣ ਨੂੰ ਮਿਲੀ ਹੈ। ਜਿੱਥੇ ਤੇਜ਼ ਰਫਤਾਰ ਬੱਸ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਇਕ ਦੁਕਾਨ 'ਚ ਵੜ ਗਈ। ਇਸ ਹਾਦਸੇ 'ਚ ਦੁਕਾਨਦਾਰ ਬੁਰੀ ਤਰ੍ਹਾ ਜ਼ਖਮੀ ਹੋ ਗਿਆ, ਜਿਸ ਨੂੰ ਲੋਕਾਂ ਵਲੋਂ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਬੱਸ 'ਚ ਸਫਰ ਕਰ ਰਹੀ ਇਕ ਮਹਿਲਾ ਸਵਾਰੀ ਨੇ ਦੱਸਿਆਂ ਕਿ ਟਾਈਮ ਚੁੱਕਣ ਦੇ ਚੱਕਰ 'ਚ ਬੱਸ ਦਾ ਕੰਡਕਟਰ ਡਰਾਈਵਰ 'ਤੇ ਦਬਾਅ ਪਾ ਰਿਹਾ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। 

ਉਧਰ ਹਾਦਸੇ ਤੋਂ ਬਾਅਦ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਸਵਾਰੀਆਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਬੱਸ ਦੇ ਕੰਡਕਟਰ ਅਤੇ ਡਰਾਈਵਰ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਆਖੀ ਹੈ।


Gurminder Singh

Content Editor

Related News